Hamdard Media Group

    ਜਸ਼ਨਪ੍ਰੀਤ ਸਿੰਘ ਦੀ ਪੱਗ ਵਾਪਸ ਲੈਣ ਲਈ ਪਟੀਸ਼ਨ ਆਰੰਭ

    by Upjit Singh |
    ਜਸ਼ਨਪ੍ਰੀਤ ਸਿੰਘ ਦੀ ਪੱਗ ਵਾਪਸ ਲੈਣ ਲਈ ਪਟੀਸ਼ਨ ਆਰੰਭ
    X

    ਕੈਲੇਫੋਰਨੀਆ : ਜਸ਼ਨਪ੍ਰੀਤ ਸਿੰਘ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਉਸ ਦਾ ਸਿਰ ਨੰਗਾ ਨਜ਼ਰ ਆਉਣ ਮਗਰੋਂ ਉਸ ਦੀ ਪੱਗ ਵਾਪਸ ਕੀਤੇ ਜਾਣ ਦੀ ਮੰਗ ਕਰਦੀ ਇਕ ਪਟੀਸ਼ਨ ਆਰੰਭੀ ਗਈ ਹੈ। ਪਟੀਸ਼ਨ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਨੇ ਦਲੀਲ ਦਿਤੀ ਹੈ ਕਿ ਅਮਰੀਕਾ ਦੇ ਮੀਡੀਆ ਅਦਾਰੇ ਜਾਣ-ਬੁੱਝ ਕੇ ਜਸ਼ਨਪ੍ਰੀਤ ਸਿੰਘ ਦਾ ਅਕਸ ਖਰਾਬ ਕਰ ਰਹੇ ਹਨ ਅਤੇ ਹਾਦਸੇ ਵੇਲੇ ਉਸ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ। ਪਟੀਸ਼ਨ ਦਾਅਵਾ ਕਰਦੀ ਹੈ ਕਿ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਤਾਂ ਕਿਸੇ ਵੀ ਸ਼ਖਸ ਨੂੰ ਬੇਕਸੂਰ ਮੰਨਿਆ ਜਾਂਦਾ ਹੈ ਪਰ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਵਿਚ ਨਿਆਂ ਦੇ ਬੁਨਿਆਦੀ ਸਿਧਾਂਤ ਨੂੰ ਨਕਾਰ ਦਿਤਾ ਗਿਆ ਅਤੇ ਇਕ ਅੰਮ੍ਰਿਤਧਾਰੀ ਸਿੰਘ ਤੋਂ ਉਸ ਦੀ ਪੱਗ ਵੀ ਖੋਹ ਲਈ ਗਈ।

    ‘ਸਿੱਖ ਡਰਾਈਵਰਾਂ ਦਾ ਅਕਸ ਖਰਾਬ ਕਰ ਰਹੇ ਅਮਰੀਕਾ ਵਾਲੇ’

    ਪਟੀਸ਼ਨ ਰਾਹੀਂ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਦਾ ਮਾਮਲਾ ਨਿਰਪੱਖ ਤਰੀਕੇ ਨਾਲ ਨਜਿੱਠਿਆ ਜਾਵੇ। ਹਾਦਸੇ ਵੇਲੇ ਜਸ਼ਨਪ੍ਰੀਤ ਸਿੰਘ ਨੇ ਪੱਗ ਬੰਨੀ ਹੋਈ ਸੀ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਪੱਗ ਕਿੱਥੇ ਹੈ? ਦੱਸ ਦੇਈਏ ਕਿ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਵੱਲੋਂ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਦਸੇ ਤੋਂ ਕੁਝ ਸਮੇਂ ਬਾਅਦ ਸਾਹਮਣੇ ਆਈ ਤਸਵੀਰ ਵਿਚ ਵੀ ਉਹ ਨੰਗੇ ਸਿਰ ਹੀ ਨਜ਼ਰ ਆ ਰਿਹਾ ਸੀ। ਜਸ਼ਨਪ੍ਰੀਤ ਸਿੰਘ ਦੇ ਮਾਪੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਪੁੱਤਾ ਬਚਪਨ ਤੋਂ ਅੰਮ੍ਰਿਤਧਾਰੀ ਹੈ ਅਤੇ ਕੋਈ ਨਸ਼ਾ ਨਹੀਂ ਕਰਦਾ ਪਰ ਅਦਾਲਤ ਵਿਚ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ਲਾਏ। ਜਸ਼ਨਪ੍ਰੀਤ ਸਿੰਘ ਦੀ ਅਗਲੀ ਪੇਸ਼ੀ 4 ਨਵੰਬਰ ਨੂੰ ਹੋਣੀ ਹੈ ਅਤੇ ਉਸ ਨੂੰ ਜ਼ਮਾਨਤ ਤੋਂ ਨਾਂਹ ਕਰ ਦਿਤੀ ਗਈ ਪਰ 8 ਮੌਤਾਂ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਜਸ਼ਨਪ੍ਰੀਤ ਦਾ ਮੁੱਦਾ ਪੰਜਾਬੀ ਭਾਈਚਾਰੇ ਦਰਮਿਆਨ ਆਪਸੀ ਖਿੱਚੋਤਾਣ ਦਾ ਕਾਰਨ ਵੀ ਬਣਿਆ ਹੋਇਆ ਹੈ।

    Next Story