Hamdard Media Group

    ਅਮਰੀਕਾ ਵਿਚ ਲੱਖਾਂ ਲੋਕ ਭੁਖਮਰੀ ਦੇ ਬੂਹੇ ’ਤੇ

    by Upjit Singh |
    ਅਮਰੀਕਾ ਵਿਚ ਲੱਖਾਂ ਲੋਕ ਭੁਖਮਰੀ ਦੇ ਬੂਹੇ ’ਤੇ
    X

    ਵਾਸ਼ਿੰਗਟਨ : ਅਮਰੀਕਾ ਦੇ ਲੱਖਾਂ ਲੋਕਾਂ ਉਤੇ ਭੁਖਮਰੀ ਦਾ ਖਤਰਾ ਮੰਡਰਾਉਣ ਲੱਗਾ ਹੈ ਅਤੇ ਜਲਦ ਹੀ ਸ਼ਟਡਾਊਨ ਖ਼ਤਮ ਨਾ ਹੋਇਆ ਤਾਂ 1 ਨਵੰਬਰ ਤੋਂ ਜ਼ਰੂਰਤਮੰਦ ਪਰਵਾਰਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ। ਟਰੰਪ ਸਰਕਾਰ ਵੱਲੋਂ ਖੇਤੀ ਵਿਭਾਗ ਦੀ ਵੈਬਸਾਈਟ ’ਤੇ ਇਕ ਨੋਟਿਸ ਪੋਸਟ ਕੀਤਾ ਗਿਆ ਹੈ ਜਿਸ ਮੁਤਾਬਕ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਅਧੀਨ ਗ੍ਰੌਸਰੀ ਵੰਡਣ ਦਾ ਸਿਲਸਿਲਾ ਬੰਦ ਕੀਤਾ ਜਾ ਰਿਹਾ ਹੈ। ਖੇਤੀ ਵਿਭਾਗ ਨੇ ਸਾਫ਼ ਲਫ਼ਜ਼ਾਂ ਵਿਚ ਕਿਹਾ ਹੈ ਕਿ 1 ਨਵੰਬਰ ਤੋਂ ਅਮਰੀਕਾ ਦੇ ਲੋਕ ਕਿਸੇ ਲਾਭ ਦੀ ਉਮੀਦ ਨਾਲ ਰੱਖਣ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆਪਣੀ ਅੜੀ ਛੱਡਣ ਨੂੰ ਤਿਆਰ ਨਹੀਂ।

    1 ਨਵੰਬਰ ਤੋਂ ਨਹੀਂ ਮਿਲੇਗਾ ਰਾਸ਼ਨ

    ਇਥੇ ਦਸਣਾ ਬਣਦਾ ਹੈ ਕਿ ਹਰ 8 ਵਿਚੋਂ ਇਕ ਅਮਰੀਕਾ ਵਾਸੀ ਸਰਕਾਰ ਦੀ ਰਾਸ਼ਨ ਯੋਜਨਾ ’ਤੇ ਨਿਰਭਰ ਹੈ ਅ ਤੇ ਇਸ ਹਿਸਾਬ ਨਾਲ ਗਰੌਸਰੀ ਨਾ ਮਿਲਣ ’ਤੇ 3 ਕਰੋੜ ਤੋਂ ਵੱਧ ਲੋਕ ਪ੍ਰਭਾਵਤ ਹੋ ਸਕਦੇ ਹਨ। ਸ਼ਟਡਾਊਨ 1 ਅਕਤੂਬਰ ਤੋਂ ਸ਼ੁਰੂ ਹੋਇਆ ਅਤੇ ਅਮਰੀਕਾ ਦੇ ਇਤਿਹਾਸ ਵਿਚ ਦੂਜਾ ਸਭ ਤੋਂ ਲੰਮਾ ਸ਼ਟਡਾਊਨ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 35 ਦਿਨ ਸਰਕਾਰੀ ਕੰਮਕਾਜ ਠੱਪ ਰਿਹਾ ਸੀ ਅਤੇ ਇਸ ਵਾਰ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ।

    Next Story