Hamdard Media Group

    ਬੰਦੀ ਸਿੰਘਾਂ ਦੇ ਹੱਕ 'ਚ ਸ੍ਰੀ ਫਤਹਿਗੜ੍ਹ ਸਾਹਿਬ 'ਚ ਚੜਦੀ ਕਲਾ ਪੰਥਕ ਇਕੱਠ

    by Vivek |

    ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੌਮੀ ਇਨਸਾਫ ਮੋਰਚਾ ਤੇ ਪਿੰਡ ਹਵਾਰਾ ਕਲਾਂ ਅਤੇ ਇਲਾਕੇ ਦੀਆਂ ਸੰਗਤ ਵੱਲੋਂ ਚੜਦੀ ਕਲਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ਼ਾਮਿਲ ਹੋਏ ਪੰਥਕ ਆਗੂਆਂ ਵੱਲੋਂ ਪੰਥਕ ਸ਼ਕਤੀ ਨੂੰ ਇਕੱਠਾ ਹੋਣ ਦਾ ਹੋਕਾ ਦਿੱਤਾ ਗਿਆ ਅਤੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਲੜਾਈ ਲੜਨ ਲਈ ਅੱਗੇ ਆਉਣ ਲਈ ਇਕ ਸੁਰਤਾ ਦਿਖਾਈ ਦਿੱਤੀ ਗਈ ।ਇਸ ਚੜਦੀ ਕਲਾ ਸਮਾਗਮ ਵਿੱਚ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ।

    ਬੰਦੀ ਸਿੰਘਾਂ ਦੇ ਹੱਕ ਚ ਸ੍ਰੀ ਫਤਹਿਗੜ੍ਹ ਸਾਹਿਬ ਚ ਚੜਦੀ ਕਲਾ ਪੰਥਕ ਇਕੱਠ
    X

    ਸ੍ਰੀ ਫਤਹਿਗੜ੍ਹ ਸਾਹਿਬ (ਵਿਵੇਕ ਕੁਮਾਰ): ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੌਮੀ ਇਨਸਾਫ ਮੋਰਚਾ ਤੇ ਪਿੰਡ ਹਵਾਰਾ ਕਲਾਂ ਅਤੇ ਇਲਾਕੇ ਦੀਆਂ ਸੰਗਤ ਵੱਲੋਂ ਚੜਦੀ ਕਲਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ਼ਾਮਿਲ ਹੋਏ ਪੰਥਕ ਆਗੂਆਂ ਵੱਲੋਂ ਪੰਥਕ ਸ਼ਕਤੀ ਨੂੰ ਇਕੱਠਾ ਹੋਣ ਦਾ ਹੋਕਾ ਦਿੱਤਾ ਗਿਆ ਅਤੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਲੜਾਈ ਲੜਨ ਲਈ ਅੱਗੇ ਆਉਣ ਲਈ ਇਕ ਸੁਰਤਾ ਦਿਖਾਈ ਦਿੱਤੀ ਗਈ ।ਇਸ ਚੜਦੀ ਕਲਾ ਸਮਾਗਮ ਵਿੱਚ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ।

    ਇਸ ਮੌਕੇ ਤੇ ਚੜਦੀਕਲਾ ਸਮਾਗਮ ਵਿੱਚ ਅਕਾਲੀ ਦਲ ਪੁਨਰ ਸਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਮੇਤ ਵੱਡੀ ਗਿਣਤੀ ਵਿੱਚ, ਪੰਥਕ ਧਿਰਾਂ , ਰਾਜਨੀਤਿਕ, ਸਮਾਜਿਕ, ਕਿਸਾਨ ਯੂਨੀਅਨਾ, ਵਕੀਲ , ਸਾਬਕਾ ਫੌਜੀ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ।

    ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁਲਾਂਪੁਰ ਦਾਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦੇ ਜੁੜਿਆ ਹੋਇਆ ਮਾਮਲਾ ਹੈ। ਕਿਉਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬੰਦੀ ਸਿੰਘਾਂ ਨੂੰ ਜਾਣ ਬੁਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਦੇ ਇਸ ਮਸਲੇ ਲਈ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ ਅਤੇ ਇਕ ਸੁਰ 'ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

    ਇਸ ਤੋਂ ਇਲਾਵਾ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕੀ ਸਰਕਾਰ ਜਾਣਬੁਝ ਸਿੱਖਾਂ ਨਾਲ ਧੱਕਾ ਕਰ ਰਹੀ ਹੈ। ਇਕ ਮੁਲਕ ਦੇ ਵਿਚ ਦੋ ਸੰਵਿਧਾਨ ਕੰਮ ਕਰ ਰਹੇ ਨੇ। ਬਾਕੀ ਦੇਸ਼ ਦੇ ਲਈ ਅਲਗ ਕਾਨੂੰਨ ਹੈ ਅਤੇ ਸਿੱਖਾਂ ਦੇ ਲਈ ਅਲਗ। ਇਸ ਦੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਨੂੰ ਇਸ ਕਰਕੇ ਵੀ ਡਰ ਲੱਗ ਰਿਹਾ ਹੈ ਕਿਉ ਕਿ ਸਿੱਖ ਆਪਣੇ ਹੱਕ ਮੰਗਦੇ ਨੇ ਜਿਸ ਕਾਰਨ ਸਿੱਖ ਸਰਕਾਰ ਨੂੰ ਪਸੰਦ ਨਹੀਂ ਆ ਰਹੇ।

    Next Story