Hamdard Media Group

    ਜਲਦ ਹੀ ਪੰਜਾਬ ਆਵੇਗਾ ਅੰਮ੍ਰਿਤਪਾਲ

    by Vivek |

    ਜਲਾਲਾਬਾਦ ਨੇੜੇ ਖਹਿਰੇ ਕੇ ਉਤਾੜ ਪਿੰਡ ਦਾ ਰਹਿਣ ਵਾਲਾ ਅੰਮ੍ਰਿਤਪਾਲ ਹੁਣ ਭਾਰਤ ਵਾਪਸ ਆਵੇਗਾ। ਦਰਅਸਲ ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹਉ। ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਆਪਣੇ ਪੁੱਤਰ ਅੰਮ੍ਰਿਤਪਾਲ ਦੇ ਨਾਲ ਫੋਨ 'ਤੇ ਪਾਕਿਸਤਾਨ ਦੀ ਜੇਲ੍ਹ ਵਿੱਚ 20 ਮਿੰਟਾਂ ਤੱਕ ਗੱਲ ਹੋਈ ਹੈ।

    ਜਲਦ ਹੀ ਪੰਜਾਬ ਆਵੇਗਾ ਅੰਮ੍ਰਿਤਪਾਲ
    X

    ਜਲਾਲਾਬਾਦ (ਵਿਵੇਕ ਕੁਮਾਰ): ਜਲਾਲਾਬਾਦ ਨੇੜੇ ਖਹਿਰੇ ਕੇ ਉਤਾੜ ਪਿੰਡ ਦਾ ਰਹਿਣ ਵਾਲਾ ਅੰਮ੍ਰਿਤਪਾਲ ਹੁਣ ਭਾਰਤ ਵਾਪਸ ਆਵੇਗਾ। ਦਰਅਸਲ ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹਉ। ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਆਪਣੇ ਪੁੱਤਰ ਅੰਮ੍ਰਿਤਪਾਲ ਦੇ ਨਾਲ ਫੋਨ 'ਤੇ ਪਾਕਿਸਤਾਨ ਦੀ ਜੇਲ੍ਹ ਵਿੱਚ 20 ਮਿੰਟਾਂ ਤੱਕ ਗੱਲ ਹੋਈ ਹੈ।ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਅਦਾਲਤ ਦੁਆਰਾ ਬਰੀ ਕਰ ਦਿੱਤਾ ਗਿਆ ਹੈ, ਉਸਦੀ ਸਜ਼ਾ ਪੂਰੀ ਹੋ ਗਈ ਹੈ, ਅਤੇ ਜਲਦੀ ਹੀ ਭਾਰਤ ਵਾਪਸ ਆ ਜਾਵੇਗਾ।

    ਜਿਕਰਯੋਗ ਹੈ ਕਿ ਅਮ੍ਰਿਤਪਾਲ ਤਾਰ ਪਾਰ ਆਪਣੇ ਖੇਤ ਵਿੱਚ ਕੀਟਨਾਸ਼ਕ ਛਿੜਕਣ ਗਿਆ ਸੀ, ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋ ਗਿਆ, ਅਤੇ ਬਾਅਦ ਵਿੱਚ ਪਾਕਿਸਤਾਨ ਵਿੱਚ ਉਸਨੂੰ ਦੋਸ਼ੀ ਠਹਿਰਾਇਆ ਗਿਆ। ਅੰਮ੍ਰਿਤਪਾਲ ਦੇ ਪਿਤਾ, ਜਗਰਾਜ ਸਿੰਘ ਨੇ ਕਿਹਾ ਕਿ ਉਹ ਸਰਹੱਦੀ ਪਿੰਡ ਖਹਿਰੇ ਕੇ ਉਤਾੜ ਦਾ ਰਹਿਣ ਵਾਲਾ ਹੈ। ਉਸਦਾ ਪੁੱਤਰ, ਅੰਮ੍ਰਿਤਪਾਲ, ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ 21 ਜੂਨ, 2025 ਨੂੰ ਪਾਕਿਸਤਾਨ ਵਿੱਚ ਦਾਖਲ ਹੋ ਗਿਆ।

    ਦਸਣਯੋਗ ਹੈ ਕਿ ਪਾਕਿਸਤਾਨੀ ਪੁਲਿਸ ਨੇ ਅੰਮ੍ਰਿਤਪਾਲ ਵਿਰੁੱਧ ਸਰਹੱਦ ਪਾਰ ਕਰਨ ਦਾ ਮਾਮਲਾ ਦਰਜ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਪਾਕਿਸਤਾਨੀ ਅਦਾਲਤ ਨੇ ਅੰਮ੍ਰਿਤਪਾਲ ਨੂੰ ਇੱਕ ਮਹੀਨੇ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਜੋ ਹੁਣ ਭੁਗਤ ਲਈ ਗਈ ਹੈ। ਉਸਦੀ ਰਿਹਾਈ ਦੀ ਖ਼ਬਰ ਮਿਲਦੇ ਹੀ ਅੰਮ੍ਰਿਤਪਾਲ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।

    Next Story