ਹਸਪਤਾਲ ਦੀ ਲਾਪਰਵਾਹੀ ਕਾਰਨ 5 ਬੱਚਿਆਂ ਨੂੰ HIV ਪਾਜ਼ੇਟਿਵ ਖੂਨ ਚੜ੍ਹਾਇਆ ਗਿਆ

ਝਾਰਖੰਡ (ਗੁਰਪਿਆਰ ਥਿੰਦ) : ਹਸਪਤਾਲ ਦੀ ਵੱਡੀ ਗਲਤੀ ਦਾ ਨਤੀਜ਼ਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਝਾਰਖੰਡ ਦੇ ਚਾਈਬਾਸਾ ਸਦਰ ਹਸਪਤਾਲ ਵਿੱਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ HIV -ਪਾਜ਼ੇਟਿਵ ਖੂਨ ਚੜ੍ਹਾਉਣ ਦਾ ਮਾਮਲਾ ਸ਼ਨੀਵਾਰ ਨੂੰ ਹੋਰ ਗੰਭੀਰ ਹੋ ਗਿਆ। ਚਾਰ ਹੋਰ ਬੱਚਿਆਂ ਦੇ ਐੱਚਆਈਵੀ ਟੈਸਟ ਪਾਜ਼ੇਟਿਵ ਆਉਣ ਨਾਲ ਸੰਕਰਮਿਤ ਬੱਚਿਆਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ।
ਇਸ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਹਾਈ ਕੋਰਟ ਦੇ ਨੋਟਿਸ ਤੋਂ ਬਾਅਦ, ਸਿਹਤ ਵਿਭਾਗ ਦੀ ਇੱਕ ਟੀਮ ਸ਼ਨੀਵਾਰ ਨੂੰ ਚਾਈਬਾਸਾ ਪਹੁੰਚੀ। ਜਾਂਚ ਕਰਨ ਤੋਂ ਬਾਅਦ, ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਦਰ ਹਸਪਤਾਲ ਦੇ ਏਆਰਟੀ (ਐਂਟੀ-ਰੇਟਰੋਵਾਇਰਲ ਥੈਰੇਪੀ) ਸੈਂਟਰ ਵਿੱਚ ਪੰਜ ਬੱਚਿਆਂ ਦਾ ਟੈਸਟ ਇੱਕ ਹਫ਼ਤੇ ਦੇ ਅੰਦਰ ਐੱਚਆਈਵੀ ਪਾਜ਼ੀਟਿਵ ਆਇਆ ਹੈ।
ਸਾਰੇ ਬੱਚੇ ਥੈਲੇਸੀਮੀਆ ਤੋਂ ਪੀੜਤ ਹਨ। ਉਨ੍ਹਾਂ ਨੂੰ ਚਾਈਬਾਸਾ ਸਦਰ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨ ਚੜ੍ਹਾਇਆ ਗਿਆ। ਇਸ ਘਟਨਾ ਨੇ ਚਾਈਬਾਸਾ ਦੇ ਇਸ ਹਸਪਤਾਲ ਵਿੱਚ ਖੂਨ ਚੜ੍ਹਾਉਣ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਤੇ ਮਾਪੇ ਬੱਚਿਆਂ ਨੂੰ ਇਸ ਹਸਪਤਾਲ ਵਿੱਚ ਲੈ ਕਿ ਆਉਣ ਤੋਂ ਡਰ ਰਹੇ ਹਨ।
ਇਸ ਤੋਂ ਬਾਅਦ ਡੀਸੀ ਨੇ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਅਤੇ ਇਸ ਦੌਰਾਨ ਹਾਈ ਕੋਰਟ ਨੇ ਵੀ ਖੁਦ ਨੋਟਿਸ ਲਿਆ ਹੈ ਅਤੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਸ਼ਨੀਵਾਰ ਨੂੰ, ਰਾਂਚੀ ਵਿਭਾਗ ਦੀ ਇੱਕ ਟੀਮ ਖੁੱਦ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰ ਇਸ ਮਾਮਲੇ ਨੂੰ ਲੈ ਕਿ ਐਮਜੀਐਮ ਮੈਡੀਕਲ ਕਾਲਜ, ਜਮਸ਼ੇਦਪੁਰ ਦੇ ਮੈਡੀਸਨ ਵਿਭਾਗ ਦੇ ਸਾਬਕਾ ਮੁਖੀ ਡਾ. ਨਿਰਮਲ ਕੁਮਾਰ ਦੇ ਅਨੁਸਾਰ, ਜੇਕਰ ਕੋਈ ਐੱਚਆਈਵੀ ਪਾਜ਼ੇਟਿਵ ਬੱਚਾ ਨਿਯਮਤ ਦਵਾਈ ਲੈਂਦਾ ਰਹਿੰਦਾ ਹੈ, ਤਾਂ ਉਸਨੂੰ ਅਗਲੇ 15 ਸਾਲਾਂ ਤੱਕ ਕੋਈ ਸਮੱਸਿਆ ਨਹੀਂ ਆਵੇਗੀ।
