ਪੰਜਾਬ ’ਚ ਇਸ ਬਿਮਾਰੀ ਨੇ ਮਚਾਇਆ ਆਤੰਕ ਹਸਪਤਾਲ ਭਰੇ ਮਰੀਜ਼ਾ ਨਾਲ

ਬਰਨਾਲਾ (ਗੁਰਪਿਆਰ ਥਿੰਦ) : ਪੰਜਾਬ ਵਿੱਚ ਇਸ ਵਾਰ ਡੈਗੂਂ ਤੇ ਚਿਕਨਗੁਨੀਆਂ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਖਾਸ਼ ਕਰਕੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਇਸ ਵੇਲੇ ਡੇਂਗੂ ਅਤੇ ਚਿਕਨਗੁਨੀਆ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਸਿਹਤ ਵਿਭਾਗ ਅਲਰਟ 'ਤੇ ਹੈ।
ਬਾਰਨਾਲਾ ਜਿਲੇ ਦੇ ਸਰਕਾਰੀ ਹਸਪਤਾਲ ਦੇ ਅੰਕੜੇ ਘੱਟ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਸਰਕਾਰੀ ਅੰਕੜਾ ਹੈ ਹਕੀਕਤ ਵਿੱਚ ਮਰੀਜ਼ਾ ਦੀ ਗਿਣਤੀ ਬਹੁਤ ਜਿਆਦਾ ਹੈ। ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਅਤੇ ਘਰਾਂ ਵਿੱਚ ਹੀ ਅਪਣਾ ਇਲਾਜ਼ ਕਰਵਾ ਰਹੇ ਹਨ।
ਸਿਹਤ ਵਿਭਾਗ ਨੇ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਕੀਤੇ ਗਏ ਸਥਾਪਤ: ਸਮੋ
ਬਰਨਾਲਾ ਹਸਪਤਾਲ ਦੇ SMO ਡਾ. ਇੰਦੂ ਬਾਂਸਲ ਨੇ ਪੁਸ਼ਟੀ ਕੀਤੀ ਕਿ ਪਿਛਲੇ ਕੁਝ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਦੱਸਿਆ, "ਹਸਪਤਾਲ ਵਿੱਚ ਹੁਣ ਤੱਕ ਡੇਂਗੂ ਦੇ 60 ਅਤੇ ਚਿਕਨਗੁਨੀਆ ਦੇ 14 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਕੁਝ ਮਰੀਜ਼ ਠੀਕ ਵੀ ਹੋ ਗਏ ਹਨ ਅਤੇ ਲਗਾਤਾਰ ਠੀਕ ਹੋ ਰਹੇ ਹਨ ਪਰ ਹਾਲੇ ਡੈਂਗੂ ਦਾ ਪ੍ਰਕੋਪ ਹੈ।"
ਉਨ੍ਹਾਂ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲ ਵਿੱਚ ਇਨ੍ਹਾਂ ਮਰੀਜ਼ਾਂ ਲਈ "ਢੁਕਵੇਂ ਪ੍ਰਬੰਧ" ਕੀਤੇ ਗਏ ਹਨ। ਇਸ ਮਕਸਦ ਲਈ ਐਮਰਜੈਂਸੀ ਅਤੇ ਸਪੈਂਸਲ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਮਰੀਜ਼ਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੀ ਅਪੀਲਾ ਕੀਤੀਆਂ ਜਾ ਰਹੀਂਆਂ ਹਨ।
ਕੀ ਹਨ ਇਹਨਾਂ ਬਿਮਾਰੀਆਂ ਦੇ ਮੱਖ ਲੱਛਣ ਜਾਣੋ?
ਡਾਕਟਰਾਂ ਮੁਤਾਬਕ, ਦੋਵਾਂ ਬਿਮਾਰੀਆਂ ਦੇ ਲੱਛਣ ਲਗਭਗ ਇੱਕੋ ਜਿਹੇ ਹਨ, ਜਿਨ੍ਹਾਂ ਵਿੱਚ ਤੇਜ਼ ਬੁਖਾਰ ਚੜ੍ਹਨਾ ਅਤੇ ਪਲੈਟਲੈਂਟਸ ਦਾ ਘੱਟ ਹੋਣਾ ਅਤੇ ਜੋੜਾਂ ਵਿੱਚ ਤੇਜ਼ ਦਰਦ ਸ਼ਾਮਲ ਹੈ। ਡਾ. ਅੰਸ਼ੁਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਸ਼ੁਰੂ ਵਿੱਚ ਬੁਖਾਰ ਹੁੰਦਾ ਹੈ, ਜਿਸ ਤੋਂ ਬਾਅਦ ਜੋੜਾਂ ਵਿੱਚ ਦਰਦ ਹੁੰਦਾ ਹੈ, ਜੋ ਹੌਲੀ-ਹੌਲੀ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ ਜਿਸ ਕਰਕੇ ਸ਼ਰੀਰ ਵਿੱਚ ਕਮਜੌਰੀ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪਰ ਉਨ੍ਹਾਂ ਨੂੰ ਤੁਰੰਤ ਡਾਕਟਰ ਤੋਂ ਸਲਾਹ ਲੈ ਕੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। MD ਮੈਡੀਸਨ ਡਾ. ਦੀਪ ਲੇਖ ਬਾਜਵਾ ਨੇ ਦੱਸਿਆ ਕਿ ਡੇਂਗੂ ਵਿੱਚ ਮਰੀਜ਼ਾਂ ਦੇ ਦੀ ਗਿਣਤੀ 1,50,000 ਤੋਂ ਘੱਟ ਹੋ ਜਾਂਦੀ ਹੈ ਜਿਸ ਵਿੱਚ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਹੀ ਸਮੇਂ ਤੇ ਇਲਾਜ਼ ਦੀ ਜ਼ਰੂਰਤ ਹੁੰਦੀ ਹੈ।
ਡਾਕਟਰਾਂ ਨੇ ਕੀਤੀ ਲੋਕਾਂ ਲਈ ਇਹ ਖਾਸ ਅਪੀਲ:
ਡਾਕਟਰਾਂ ਨੇ ਇਨ੍ਹਾਂ ਦੋਵਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਆਸ-ਪਾਸ ਸਫ਼ਾਈ ਰੱਖਣ ਦੀ ਸਖ਼ਤ ਸਲਾਹ ਦਿੱਤੀ ਹੈ। ਡਾ. ਬਾਜਵਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ 'Aedes' (ਐਡੀਸ਼) ਮੱਛਰ ਦੇ ਕੱਟਣ ਨਾਲ ਫੈਲਦੇ ਹਨ, ਜੋ ਸਾਫ਼ ਪਾਣੀ ਵਿੱਚ ਪ੍ਰਜਨਨ ਕਰਦਾ ਹੈ। ਇਹ ਮੱਛਰ ਆਮ ਤੌਰ 'ਤੇ ਸਵੇਰੇ ਜਾਂ ਦਿਨ ਵੇਲੇ ਕੱਟਦਾ ਹੈ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਆਸ-ਪਾਸ ਕਿਸੇ ਵੀ ਇਲਾਕੇ ਵਿੱਚ ਪਾਣੀ ਖੜ੍ਹਾ ਨਾ ਰਹੇ, ਤਾਂ ਜੋ ਮੱਛਰਾਂ ਨੂੰ ਪਨਪਣ ਤੋਂ ਰੋਕਿਆ ਜਾ ਸਕੇ। ਸਾਫ-ਸਫਾਈ ਹੀ ਇਹਨਾਂ ਬਿਮਾਰੀਆਂ ਤੋ ਬਚਾ ਸਕਦੀ ਹੈ।
