Hamdard Media Group

    ਨੰਨ੍ਹੇ ਬਾਂਦਰ Punch ਦੀ ਦਰਦਾਨਾਕ ਕਹਾਣੀ, ਨਹੀਂ ਮਿਲਿਆ ਮਾਂ ਵਰਗਾ ਪਿਆਰ

    by Gurpiar Thind |

    ਇੱਕ ਇਹੋ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਸਾਰੀ ਦੁਨੀਆਂ ਦੇ ਵਿੱਚ ਲੋਕਾਂ ਨੂੰ ਰਵਾ ਕੇ ਰੱਖ ਦਿੱਤਾ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।

    ਨੰਨ੍ਹੇ ਬਾਂਦਰ Punch ਦੀ ਦਰਦਾਨਾਕ ਕਹਾਣੀ,  ਨਹੀਂ ਮਿਲਿਆ ਮਾਂ ਵਰਗਾ ਪਿਆਰ
    X

    ਚੰਡੀਗੜ੍ਹ : ਇੱਕ ਇਹੋ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਸਾਰੀ ਦੁਨੀਆਂ ਦੇ ਵਿੱਚ ਲੋਕਾਂ ਨੂੰ ਰਵਾ ਕੇ ਰੱਖ ਦਿੱਤਾ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਪੰਜਾਬੀ ਲੋਕ ਗਾਇਕ ਕੁਲਦੀਪ ਮਾਨਕ ਦਾ ਉਹ ਗੀਤੀ ਸਭ ਨੇ ਤਾਂ ਸੁਣਿਆ ਹੀ ਹੋਵੇਗਾ ਕੇ ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ, ਭਾਵ ਮਾਂ ਤੋਂ ਬਿਨਾਂ ਜੱਗ ਤੇ ਕੋਈ ਨਹੀਂ ਹੁੰਦਾ ਜੋ ਆਪਣੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੇ ਲਾਡ ਕਰੇ। ਮਾਂ ਤੋਂ ਬਿਨਾਂ ਇਨਸਾਨ ਨੂੰ ਜਿੰਦਗੀ ਸੁੰਨਸਾਨ ਲੱਗਣ ਲੱਗਦੀ ਹੈ ਤੇ ਉਹ ਇੱਕਲਾਪਣ ਮਹਿਸੂਸ ਕਰਦਾ ਹੈ।



    ਇਸੇ ਤਰਾ ਹੀ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਬਾਂਦਰ ਦਾ ਬੱਚਾ ਇਕ ਖਿਡੌਣੇ ਨੂੰ ਜੱਫੀ ਪਾ ਕੇ ਬੈਠਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਦੁਨੀਆ ਭਰ ਦੇ ਜਾਨਵਰ ਪ੍ਰੇਮੀਆਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਅਸਲ 'ਚ ਇਹ ਵੀਡੀਓ ਜਾਪਾਨ ਦੇ 'ਇਚੀਕਾਵਾ ਸਿਟੀ ਜੂ' ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਨੰਨਾ ਬਾਂਦਰ 'ਪੰਚ' ਆਪਣੀ ਮਾਂ ਤੋਂ ਵਿਛੜ ਗਿਆ।

    ਇਹ ਨੰਨਾ ਬਾਂਦਰ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਇੱਕ ਵਾਈਲਡਲਾਈਫ ਰੈਸਕਿਊਰ ਨੇ ਇਸ ਨੂੰ ਮਰਨ ਕਿਨਾਰੇ ਪਏ ਹੋਏ ਬਚਾਇਆ। ਇਸ ਨੇ ਜੂ ਦੇ ਹੋਰ ਬਾਂਦਰਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ 'ਚੋਂ ਕਿਸੇ ਨੇ ਵੀ ਇਸ ਨੂੰ ਨੇੜੇ ਨਹੀਂ ਲਗਣ ਦਿੱਤਾ, ਦੂਜੇ ਬਾਂਦਰ ਨੰਨੇ ਪੰਚ ਨੂੰ ਘਸੀਟਦੇ ਮਾਰਦੇ ਸਨ ਤੇ ਨੰਨਾ ਪੰਚ ਇਕੱਲਾ ਮਹਿਸੂਸ ਕਰਦਾ ਸੀ, ਤੇ ਉਹ ਇਕੱਲਾ ਬੈਠਾ ਰਹਿੰਦਾ ਸੀ ਇਵੇਂ ਲੱਗਦਾ ਸੀ ਕੇ ਜਿਵੇਂ ਉਸਦੀ ਦੁਨੀਆਂ ਹੀ ਨਾ ਹੋਵੇ, ਉਹ ਰੋਦਾਂ ਸੀ ਉਸਦੀਆਂ ਅੱਖਾਂ ਵਿੱਚੋਂ ਉਦਾਸੀ ਝਲਕਦੀ ਸੀ।



    ਉਸਦੇ ਮਾਸੂਮ ਚਿਹਰੇ ਨੂੰ ਦੇਖ ਕੇ ਦੁਨੀਆਂ ਭਰ ਦੇ ਲੋਕ ਜੋ ਜਨਵਰਾਂ ਨੂੰ ਪਿਆਰ ਕਰਨ ਵਾਲੇ ਸਨ ਉਹ ਵੀ ਪੰਚ ਨੂੰ ਦੇਖ ਕੇ ਰੌਣ ਲੱਗੇ। ਸ਼ੋਸਲ ਮੀਡੀਆ ਤੇ ਨੰਨੇ ਬਾਂਦਰ ਪੰਚ ਦੇ ਨਾ ਦੀ ਹਨੇਰੀ ਚੱਲ ਪਈ ਹਰ ਕੋਈ ਉਸਦੀ ਦੀ ਝਲਕ ਦੇਖਣ ਨੂੰ ਕਾਹਾਲਾ ਸੀ ਲੋਕ ਦੂਰੋਂ ਦੂਰੋਂ ਉਸ ਨੂੰ ਦੇਖਣ ਦੇ ਲਈ ਆਉਣ ਲੱਗੇ ਤੇ ਬਹੁਤਿਆਂ ਨੇ ਤਾਂ ਨੰਨੇ ਪੰਚ ਨੂੰ ਘਰ ਲਿਜਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਨਾਂ ਹੋ ਸਕਿਆ।


    ਦੱਸਿਆ ਜਾ ਰਿਹਾ ਹੈ ਕਿ ਜਨਮ ਤੋਂ ਬਾਅਦ 'ਪੰਚ' ਨੂੰ ਉਸ ਦੀ ਮਾਂ ਦਾ ਸਾਥ ਨਹੀਂ ਮਿਲ ਸਕਿਆ, ਕਿਉਂਕਿ ਉਸਦੀ ਮਾਂ ਦੀ ਮੌਤ ਹੋ ਗਈ ਸੀ। ਚਿੜੀਆਘਰ ਦੇ ਕਰਮਚਾਰੀਆਂ ਨੇ ਉਸ ਦਾ ਇਕੱਲਾਪਣ ਦੂਰ ਕਰਨ ਲਈ ਉਸ ਨੂੰ ਇੱਕ ਖਿਡੌਣਾ ਦਿੱਤਾ ਸੀ। ਵੀਡੀਓਜ਼ ਵਿੱਚ ਦੇਖਿਆ ਗਿਆ ਕਿ ਕਿਵੇਂ ਪੰਚ ਉਸ ਖਿਡੌਣੇ ਨੂੰ ਹਰ ਵੇਲੇ ਆਪਣੇ ਨਾਲ ਘਸੀਟਦਾ ਸੀ ਅਤੇ ਉਸੇ ਨੂੰ ਗਲੇ ਲਗਾ ਕੇ ਸੌਂਦਾ ਸੀ। ਸ਼ੁਰੂ-ਸ਼ੁਰੂ 'ਚ ਪੰਚ ਦੂਜੇ ਬਾਂਦਰਾਂ ਨਾਲ ਘੁਲਣ-ਮਿਲਣ ਵਿੱਚ ਨਾਕਾਮ ਰਿਹਾ ਸੀ ਤੇ ਉਹ ਸਿਰਫ਼ ਜੂ ਦੇ ਰਖਵਾਲਿਆਂ ਜਾਂ ਉਸ ਖਿਡੌਣੇ ਨਾਲ ਹੀ ਰਹਿੰਦਾ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਖਿਡੌਣਾ ਜੂ ਵਿੱਚ ਬਾਦਂਰਾਂ ਨੂੰ ਦੇਖਣ ਆਏ ਬੱਚੇ ਨੇ ਬਾਂਦਰਾਂ ਵਿੱਚ ਸੁਟਿਆ ਸੀ ਜਿਸ ਨੂੰ ਪੰਚ ਹੁਣ ਆਪਣੇ ਨਾਲ ਹਰ ਵੇਲੇ ਰੱਖਦਾ ਹੈ।


    ਹਾਲ ਹੀ ਵਿੱਚ ਸਾਹਮਣੇ ਆਈਆਂ ਤਾਜ਼ਾ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਪੰਚ ਨੇ ਹੁਣ ਦੂਜੇ ਬਾਂਦਰਾਂ ਨਾਲ ਦੋਸਤੀ ਕਰ ਲਈ ਹੈ। ਉਸ ਨੂੰ ਇੱਕ ਹੋਰ ਬਾਂਦਰ ਵੱਲੋਂ ਜੱਫੀ ਪਾਉਂਦੇ ਅਤੇ ਦੂਜੇ ਬਾਂਦਰਾਂ ਨਾਲ ਖੇਡਦੇ ਦੇਖਿਆ ਗਿਆ। ਇਸ ਵੀਡੀਓ ਨੂੰ ਦੇਖ ਕੇ ਐਨੀਮਲ ਲਵਰਜ਼ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਹ ਉਮੀਦ ਕਰਨ ਲੱਗੇ ਹਨ ਕਿ ਪੰਚ ਹੁਣ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇਗਾ।


    ਹੁਣ ਇਸ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ ਹੈ, ਜਦੋਂ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਐਂਡ੍ਰਿਊ ਟੇਟ ਦੇ ਭਰਾ ਟ੍ਰਿਸਟਨ ਟੇਟ ਨੇ ਇਸ ਬਾਂਦਰ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਹੈ ਕਿ ਉਹ ਇਸ ਬਾਂਦਰ ਨੂੰ ਪਾਲਣ ਲਈ ਹਰ ਤਰ੍ਹਾਂ ਦਾ ਖਰਚਾ ਚੁੱਕਣ ਲਈ ਤਿਆਰ ਹੈ। ਇਸਤੋਂ ਇਲਾਵਾ ਹੋਰ ਵੀ ਜਾਨਵਰ ਪ੍ਰੇਮੀਆਂ ਨੇ ਪੰਚ ਨੂੰ ਅਪਨਾਉਣ ਦੀ ਕੋਸ਼ਿਸ ਕੀਤੀ ਤੇ ਲੋਕਾਂ ਦੀਆਂ ਅੱਖਾਂ ਨਮ ਸੀ। ਕਿਉਂਕਿ ਕੇ ਉਹ ਪੰਚ ਨੂੰ ਮਾਂ ਦਾ ਪਿਆਰ ਦੇਣੇ ਚਾਹੁੰਦੇ ਨੇ ਪਰ ਇਸ ਮਾਮਲੇ 'ਤੇ ਬਹੁਤੇ ਜਾਨਵਰ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜਾਨਵਰ ਨੂੰ ਘਰ 'ਚ ਕੈਦ ਕਰ ਕੇ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਕੁਦਰਤ ਦੀ ਗੋਦ 'ਚ ਰਹਿਣ ਦੇਣਾ ਚਾਹੀਦਾ ਹੈ।

    Next Story