Home > ਤਾਜ਼ਾ ਖਬਰਾਂ > 114 ਸਾਲ ਪੁਰਾਣਾ ਸ਼ੀਸ਼ ਮਹਿਲ ਡਿੱਗਣ ਦੀ ਕਗਾਰ ਤੇ, ਕਿਸੇ ਟਾਈਮ ਖਿੱਚਦਾ ਕੇਂਦਰ ਬਣਿਆ ਸ਼ੀਸ਼ ਮਹਿਲ ਦੇਖ ਰੇਖ ਤੋਂ ਵਾਂਝਾ
114 ਸਾਲ ਪੁਰਾਣਾ ਸ਼ੀਸ਼ ਮਹਿਲ ਡਿੱਗਣ ਦੀ ਕਗਾਰ ਤੇ, ਕਿਸੇ ਟਾਈਮ ਖਿੱਚਦਾ ਕੇਂਦਰ ਬਣਿਆ ਸ਼ੀਸ਼ ਮਹਿਲ ਦੇਖ ਰੇਖ ਤੋਂ ਵਾਂਝਾ
by Gurpiar Thind |

X
ਹੁਸ਼ਿਆਰਪੁਰ : ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਹੈ ਹੁਸ਼ਿਆਰਪੁਰ ਦਾ ਸ਼ੀਸ਼ ਮਹਿਲ ਜੋ ਕਿ 1911 ਵਿੱਚ ਲਾਲਾ ਹੰਸ ਰਾਜ ਜੈਨ ਵੱਲੋਂ ਤਾਮੀਰ ਕਰਵਾਈ ਗਈ ਸੀ। ਲਗਭਗ 114 ਸਾਲਾ ਪੁਰਾਣਾ ਸ਼ੀਸ਼ ਮਹਿਲ ਹੁਣ ਡਿੱਗਣ ਦੀ ਕਗਾਰ ’ਤੇ ਹੈ।
ਸ਼ੀਸ਼ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਬਾਜ਼ਾਰ ਸ਼ੀਸ਼ ਮਹਿਲ ਬਾਜ਼ਾਰ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸੀ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਸ਼ਿਸ਼ ਮਹਿਲ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਪੁਰਾਤਨ ਬਿਲਡਿੰਗ ਹੋਣ ਕਾਰਨ ਲੋਕਾਂ ਦਾ ਖਿੱਚ ਦਾ ਕਾਰਨ ਵੀ ਸੀ।
ਪਰ ਅੱਜ ਤੱਕ ਇਸ ਦੀ ਸਾਰ ਕਿਸੇ ਨੇ ਨਹੀਂ ਲਈ। ਕਿਸੇ ਸਮੇਂ ਲੰਬੀਆਂ ਲਾਈਨਾਂ ਲਾ ਕੇ ਦੇਖਣ ਨੂੰ ਮਿਲਦਾ ਸੀ। ਹੁਣ ਇਸਦੀ ਦੇਖ ਰੇਖ ਨਾ ਹੋਣ ਕਾਰਨ ਸ਼ੀਸ਼ ਮਹਿਲ ਹੁਣ ਡਿੱਗਣ ਦੀ ਕਗਾਰ ’ਤੇ ਹੈ।
Next Story
