ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਵਿਦੇਸ਼ੀ ਸਬੰਧ ਆਏ ਸਾਹਮਣੇ, ਵਿਦੇਸ਼ਾਂ ’ਚ ਵੀ ਕਰੋੜਾਂ ਦੀ ਜਾਇਦਾਦ

ਚੰਡੀਗੜ੍ਹ (ਗੁਰਪਿਆਰ ਥਿੰਦ) : ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੀਬੀਆਈ ਵੱਲੋਂ ਉਸਦੀ ਗ੍ਰਿਫਤਾਰੀ ਕੀਤੀ ਗਈ ਸੀ। ਸੀਬੀਆਈ ਨੇ ਸਾਬਕਾ ਡੀਆਈਜੀ ਭੁੱਲਰ ਦੇ ਘਰ ਵੱਡੀ ਰੇਡ ਕੀਤੀ ਸੀ ਜਿਸ ਵਿੱਚ 7.5 ਕਰੋੜ ਨਕਦੀ ਅਤੇ 2.5 ਕਿੱਲੋਂ ਸੋਨਾ ਵੀ ਮਿਲਿਆ ਸੀ।
ਪਰ ਇੱਕ ਵਾਰ ਹੁਣ ਡੀਆਈਜੀ ਭੁੱਲਰ ਦੀ ਮੁਸ਼ਕਿਲਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਸੀਬੀਆਈ ਭੁੱਲਰ ਨਾਲ ਸਬੰਧਤ ਟਿਕਾਣਿਆਂ ਦੀ ਛਾਪੇਮਾਰੀ ਕਰ ਰਹੀ ਹੈ ਹਾਲਾਂਕਿ ਚੰਡੀਗੜ੍ਹ ਵਿੱਚ ਸਥਿਤ ਭੁੱਲਰ ਦੀ ਘਰ ਸੀਬੀਆਈ ਨੇ ਦੋ ਵਾਰ ਵੱਡੀ ਰੇਡ ਮਾਰੀ ਹੈ।
ਸੀਬੀਆਈ ਨੇ ਭੁੱਲਰ ਦੀ ਫਾਰਮ ਹਾਊਸ ਮੰਡ ਸ਼ੇਰੀਆਂ ਵਿੱਚ ਵੀ ਵੱਡੀ ਰੇਡ ਕੀਤੀ ਸੀ ਜਿਸ ਵਿੱਚ ਉਸਦੀ 55 ਏਕੜ ਜ਼ਮੀਨ ਉਸ ਪਿੰਡ ਵਿੱਚ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਸੀਬੀਆਈ ਸਾਬਕਾ ਡੀਆਈਜੀ ਭੁੱਲਰ ਦੇ ਵਿਦੇਸ਼ੀ ਟਿਕਾਣਿਆਂ ਅਤੇ ਸਬੰਧਾਂ ਦੀ ਜਾਂਚ-ਪੜਤਾਲ ਕਰ ਰਹੀ ਹੈ।
ਸੀਬੀਆਈ ਨੇ ਭੁੱਲਰ ਦੇ ਬੈਂਕ ਲਾਕਰਾਂ ਵਿੱਚੋਂ ਡਾਇਰੀਆਂ ਅਤੇ ਕਈ ਜਾਇਦਾਦਾਂ ਦੇ ਕਾਗਜ਼ ਜ਼ਬਤ ਕੀਤੇ ਸਨ। ਪਰ ਹੁਣ ਸੀਬੀਆਈ ਨੇ ਇਹ ਵੀ ਪਤਾ ਕੀਤਾ ਹੈ ਕਿ ਭੁੱਲਰ ਦੀਆਂ ਵਿਦੇਸ਼ਾਂ ਵਿੱਚ ਵੀ ਕਰੋੜਾਂ ਦੀ ਜਾਇਦਾਦ ਹੈ ਜਿਸ ਦੇ ਅਨੁਸਾਰ ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਹਨ।
ਇਸ ਦੇ ਨਾਲ ਹੀ ਸੀਬੀਆਈ ਨੂੰ ਲੁਧਿਆਣਾ ਵਿੱਚ ਸਾਬਾਕਾ ਡੀਆਈਜੀ ਭੁੱਲਰ ਦੀਆਂ 20 ਦੁਕਾਨਾਂ ਵੀ ਮਿਲੀਆਂ ਹਨ ਅਤੇ ਜਾਂਚ ਲਗਾਤਾਰ ਜਾਰੀ ਹੈ ਜਿਸ ਵਿੱਚ ਸੀਬੀਆਈ ਨੂੰ ਹੋਰ ਬਹੁਤ ਕੁਝ ਹੱਥ ਲੱਗ ਸਕਦਾ ਹੈ। ਡੀਆਈਜੀ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ ਅਤੇ ਉਸਦੇ ਵਿਚੋਲੇ ਕ੍ਰਿਸ਼ਨੂੰ ਨੂੰ ਵੀ ਇਸੇ ਹੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ।
ਖ਼ਬਰਾਂ ਆ ਰਹੀਆਂ ਹਨ ਕਿ ਸੀਬੀਆਈ ਕਦੇ ਵੀ ਡੀਆਈਜੀ ਭੁੱਲਰ ਦਾ ਰਿਮਾਂਡ ਹਾਸਲ ਕਰ ਸਕਦੀ ਹੈ। ਅਤੇ ਜੇ ਉਸ ਸੀਬੀਆਈ ਨੂੰ ਰਿਮਾਂਡ ਮਿਲਦਾ ਹੈ ਤਾਂ ਸੰਭਵਾਨਾ ਹੈ ਕਿ ਸੀਬੀਆਈ ਦੇ ਹੱਥ ਹੋਰ ਬਹੁਤ ਕੁਝ ਲੱਗ ਸਕਦਾ ਹੈ ਅਤੇ ਭੁੱਲਰ ਦੇ ਕਰੀਬੀ ਵੀ ਸੀਬੀਆਈ ਦੀ ਕੜੀਕੀ ਵਿੱਚ ਫਸ ਸਕਦੇ ਹਨ।
ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਕਿਉਂਕਿ ਸੀਬੀਆਈ ਨੇ ਭੁੱਲਰ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕਿ ਵੀ ਜਾਂਚ ਪੜਤਾਲ ਜਾਰੀ ਕਰ ਦਿੱਤੀ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭੁੱਲਰ ਨੇ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਕੀਤੀ ਯਾਤਰਾ ਕੀਤੀ ਹੈ ਅਤੇ CBI ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ।
