Hamdard Media Group

    ਡੇਂਗੂ ਨੇ ਖਾ ਲਿਆ ਮਾਪਿਓ ਦਾ 25 ਸਾਲਾ ਹੋਨਹਾਰ ਪੁੱਤਰ, ਇਲਾਕੇ ’ਚ ਡੇਂਗੂ ਦਾ ਪ੍ਰਕੋਪ

    by Makhan shah |
    ਡੇਂਗੂ ਨੇ ਖਾ ਲਿਆ ਮਾਪਿਓ ਦਾ 25 ਸਾਲਾ ਹੋਨਹਾਰ ਪੁੱਤਰ, ਇਲਾਕੇ ’ਚ ਡੇਂਗੂ ਦਾ ਪ੍ਰਕੋਪ
    X

    ਗੁਰਦਾਸਪੁਰ (ਗੁਰਪਿਆਰ ਸਿੰਘ) : ਗੁਰਦਾਸਪੁਰ ਵਿੱਚ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਅੱਜ ਫੇਰ ਡੇਂਗੂ ਕਾਰਨ ਇੱਕ 25 ਸਾਲਾਂ ਨੌਜਵਾਨ ਇੰਦਰਜੀਤ ਸਿੰਘ ਉਰਫ ਇੰਦੂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਵਾਰਡ ਨੰਬਰ 16 ਮੁਹੱਲਾ ਨੰਗਲ ਕੋਟਲੀ ਵਿੱਚ ਪੈਂਦੀ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਰਹਿਣ ਵਾਲਾ ਸੀ ਜਾਣਕਾਰੀ ਅਨੁਸਾਰ ਨੌਜਵਾਨ ਬਹੁਤ ਹੀ ਮਿਹਨਤੀ ਸੀ ਅਤੇ ਗਰੀਬ ਪਰਿਵਾਰ ਹੋਣ ਕਾਰਨ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੁਬਈ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ।

    ਇਲਾਕੇ ਵਿੱਚ ਜਵਾਨ ਮੌਤ ਹੋਣ ਕਾਰਨ ਮੁਹੱਲਾ ਨਿਵਾਸੀ ਕਾਫੀ ਭੜਕੇ ਹੋਏ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਇਲਾਕਾ ਰਾਜਨੀਤਿਕ ਖਹਿਬਾਜ਼ੀ ਕਰਨ ਵਿਤਕਰਾ ਝੱਲ ਰਿਹਾ ਹੈ । ਸ਼ਹਿਰ ਵਿੱਚ ਤੇਜ਼ੀ ਨਾਲ ਡੇਂਗੂ ਦੇ ਫੈਲਣ ਦੇ ਬਾਵਜੂਦ ਮੁਹੱਲੇ ਵਿੱਚ ਹਜੇ ਤੱਕ ਸਪਰੇਅ ਜਾਂ ਫੋਗਿੰਗ ਨਹੀਂ ਕਰਵਾਈ ਗਈ ਹੈ। ਜੇਕਰ ਕੋਈ ਸਪਰੇਅ ਜਾਂ ਫੋਗਿੰਗ ਕਰਨ ਆਉਂਦਾਹੈ ਤਾਂ ਉਹ ਘਰ ਵਾਲਿਆਂ ਦੇ ਨਾਮ ਪੁੱਛ ਕੇ ਇੱਕਾ ਦੁੱਕਾ ਘਰਾਂ ਵਿੱਚ ਫੋਗਿੰਗ ਕਰਕੇ ਚਲਾ ਜਾਂਦਾ ਹੈ ਪੂਰੇ ਮੁਹੱਲੇ ਵਿੱਚ ਫੋਗਿੰਗ ਜਾਂ ਸਪਰੇਅ ਨਹੀਂ ਹੁੰਦੀ ।



    ਪੂਰੇ ਪੰਜਾਬ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਕਈ ਕੇਸ ਵੱਖ-ਵੱਖ ਹਸਪਤਾਲਾਂ ਤੋ ਦਰਜ਼ ਕੀਤੇ ਗਏ ਹਨ। ਡੇਂਗ ਮੱਛਰ ਤੋਂ ਫੈਲਣ ਵਾਲੀ ਬਿਮਾਰੀ ਹੈ ਜਿਸ ਨੂੰ ਫੋਗਿੰਗ ਕਰਕੇ ਅਤੇ ਸਾਫ-ਸਫ਼ਾਈ ਕਰਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ।

    Next Story