Hamdard Media Group

    ਕੈਨੇਡਾ 'ਚ ਡਾਇਬਿਟੀਸ ਰੋਕਣ ਲਈ ਸਿੱਖ ਮੋਟਰਸਾਈਕਲ ਕਲੱਬ ਦੇ ਅਨੌਖੇੇ ਯਤਨ

    by Sandeep Kaur |
    ਕੈਨੇਡਾ ਚ ਡਾਇਬਿਟੀਸ ਰੋਕਣ ਲਈ ਸਿੱਖ ਮੋਟਰਸਾਈਕਲ ਕਲੱਬ ਦੇ ਅਨੌਖੇੇ ਯਤਨ
    X

    ਬਰੈਂਪਟਨ 'ਚ ਸਿੱਖ ਮੋਟਰਸਾਈਕਲ ਕਲੱਬ ਵੱਲੋਂ 28 ਜੁਲਾਈ ਨੂੰ ਐਕਰੋਸ ਕੈਨੇਡਾ ਰਾਈਡ ਅਗੇਂਸਟ ਡਾਇਬੀਟੀਜ਼ ਕੀਤੀ ਗਈ। ਸੇਵਮੈਕਸ ਸਪੋਰਟਸ ਸੈਂਟਰ, ਬਰੈਂਪਟਨ ਤੋਂ ਸਵੇਰੇ 11 ਵਜੇ ਤਕਰੀਬਨ 50-60 ਮੋਟਰਸਾਈਕਲ ਰਵਾਨਾ ਹੋਏ। ਰਾਈਡ ਦੀ ਸ਼ੁਰੂਆਤ ਬਰੈਂਪਟਨ ਤੋਂ ਹੋਈ ਅਤੇ ਲੰਡਨ ਦੇ ਬਂੈਟਿੰਗ ਹਾਊਸ ਵਿਖੇ ਸਮਾਪਤ ਹੋਈ। ਹਰ ਸਾਲ ਇਸ ਰਾਈਡ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਡਾਇਬੀਟੀਜ਼ ਨਾਲ ਨਜਿੱਠਣ ਲਈ ਫੰਡ ਇਕੱਠਾ ਕੀਤਾ ਜਾ ਸਕੇ। ਰਾਈਡ ਸ਼ੁਰੂ ਹੋਣ ਤੋਂ ਪਹਿਲਾਂ ਮੌਕੇ 'ਤੇ ਪਹੁੰਚੇ ਸਾਰੇ ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਖਾਸ ਮੌਕੇ 'ਤੇ ਐੱਮਪੀ ਸੋਨੀਆ ਸਿੱਧੂ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ, ਐੱਮਪੀਪੀ ਅਮਰਜੋਤ ਸੰਧੂ, ਓਨਟਾਰੀਓ ਐੱਨਡੀਪੀ ਲੀਡਰ ਮੈਰੀਟ ਸਟਾਇਲਸ, ਕੈਲਗਰੀ ਤੋਂ ਐੱਮਪੀ ਜਸਰਾਜ ਹੱਲਣ ਮੌਜੂਦ ਸਨ। ਸਾਰਿਆਂ ਦੇ ਵੱਲੋਂ ਓਨਟਾਰੀਓ ਸਿੱਖ ਮੋਟਰਸਾਈਕਲ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਹ ਉਪਰਾਲਾ ਪਿਛਲੇ 7 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਕਿਉਂਕਿ ਕਾਫੀ ਲੋਕ ਸ਼ੂਗਰ ਦੇ ਮਰੀਜ਼ ਹਨ ਅਤੇ ਜਿੰਨ੍ਹਾਂ ਪੈਸਾ ਰਾਈਡ ਰਾਹੀਂ ਇਕੱਠਾ ਹੁੰਦਾ ਹੈ, ਉਹ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਰਾਈਡ ਨੂੰ ਮੇਅਰ ਪੈਟਰਿਕ ਪੈਟਰਿਕ ਬਰਾਊਨ, ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ, ਐੱਮਪੀਪੀ ਅਮਰਜੋਤ ਸੰਧੂ ਅਤੇ ਐੱਮਪੀਪੀ ਹਰਦੀਪ ਗਰੇਵਾਲ ਦੀ ਮੌਜੂਦਗੀ 'ਚ ਰਵਾਨਾ ਕੀਤਾ ਗਿਆ।

    Next Story