Hamdard Media Group

    ਕੈਨੇਡਾ ’ਚ 4 ਮਹੀਨੇ ਤੋਂ ਲਾਪਤਾ ਪੰਜਾਬੀ ਦੀ ਕੋਈ ਉੱਘ-ਸੁੱਘ ਨਹੀਂ

    by Upjit Singh |
    ਕੈਨੇਡਾ ’ਚ 4 ਮਹੀਨੇ ਤੋਂ ਲਾਪਤਾ ਪੰਜਾਬੀ ਦੀ ਕੋਈ ਉੱਘ-ਸੁੱਘ ਨਹੀਂ
    X

    ਵੈਨਕੂਵਰ : ਕੈਨੇਡਾ ਦੀ ਇਕ ਨਦੀ ਵਿਚ ਚਾਰ ਮਹੀਨੇ ਪਹਿਲਾਂ ਡਿੱਗੀ ਗੱਡੀ ਆਖਰਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਗੱਡੀ ਨਾਲ ਲਾਪਤਾ ਹੋਏ ਨਵਦੀਪ ਸਿੱਧੂ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸਕੁਐਮਿਸ਼ ਨਦੀ ਵਿਚ ਡਿੱਗੀ ਕਾਰ 18 ਅਕਤੂਬਰ ਨੂੰ ਬਰਾਮਦ ਕੀਤੀ ਗਈ ਜੋ 14 ਜੂਨ ਦੀ ਸਵੇਰ ਵਾਪਰੇ ਹਾਦਸੇ ਦੌਰਾਨ ਬੇਕਾਬੂ ਹੋ ਕੇ ਨਦੀ ਵਿਚ ਜਾ ਡਿੱਗੀ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਵਾਪਰੇ ਹਾਦਸੇ ਦੌਰਾਨ ਗੱਡੀ ਵਿਚ ਚਾਰ ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਤਿੰਨ ਕਿਸੇ ਤਰੀਕੇ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਰਹੇ।

    ਸਕੁਐਮਿਸ਼ ਨਦੀ ਵਿਚ ਡਿੱਗੀ ਕਾਰ ਪੁਲਿਸ ਨੇ ਕੀਤੀ ਬਰਾਮਦ

    ਸੀਅ ਟੂ ਸਕਾਈ ਆਰ.ਸੀ.ਐਮ.ਪੀ. ਦੇ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹਾਦਸੇ ਦੇ ਕਾਰਨਾਂ ਬਾਰੇ ਵਿਸਤਾਰਤ ਵੇਰਵੇ ਹਾਸਲ ਨਹੀਂ ਹੋ ਸਕੇ। ਦੱਸ ਦੇਈਏ ਕਿ ਗੱਡੀ ਵਿਚ ਚਾਰ ਜਣੇ ਸਵਾਰ ਸਨ ਜਦੋਂ ਇਹ ਬੇਕਾਬੂ ਹੋ ਕੇ ਸਕੁਐਮਿਸ਼ ਨਦੀ ਵਿਚ ਡਿੱਗੀ। ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮ ਵੱਲੋਂ ਆਰ.ਸੀ.ਐਮ.ਪੀ. ਨੂੰ ਹਰ ਸੰਭਵ ਸਹਿਯੋਗ ਦਿਤਾ ਜਾ ਰਿਹਾ ਹੈ। ਹਾਦਸੇ ਦੀ ਇਤਲਾਹ ਮਿਲਣ ਮਗਰੋਂ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਤਿੰਨ ਜਣਿਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਤੋਂ ਬਾਅਦ ਘਰ ਭੇਜ ਦਿਤਾ ਗਿਆ।

    Next Story