Hamdard Media Group

    ਗਰੇਅ ਵੇਲ੍ਹ ਕਲੱਬ ਬਰੈਂਪਟਨ ਵਲੋਂ ਸੀਨੀਅਰ ਮੈਂਬਰਾਂ ਦਾ ਕੀਤਾ ਸਨਮਾਨ

    by Sandeep Kaur |
    ਗਰੇਅ ਵੇਲ੍ਹ ਕਲੱਬ ਬਰੈਂਪਟਨ ਵਲੋਂ ਸੀਨੀਅਰ ਮੈਂਬਰਾਂ ਦਾ ਕੀਤਾ ਸਨਮਾਨ
    X


    ਬਰੈਂਪਟਨ 16 ਜੁਲਾਈ(ਹ.ਬ.):-ਬੀਤੇ ਦਿਨੀਂ ਗਰੇਅ ਵੇਲ੍ਹ ਸੀਨੀਅਰ ਕਲੱਬ ਵਲੋਂ ਗਰੇਅ ਵੇਲ੍ਹ ਪਾਰਕ ਮੌਂਟੇਨਐਸ਼ ਰੋਡ ਬਰੈਂਪਟਨ ਵਿਖੇ ਕਲੱਬ ਦੇ ਮੈਂਬਰਾਂ ਨੇ ਮਹੀਨੇਵਾਰ ਮੀਟਿੰਗ ਕੀਤੀ ਜਿਸ ਵਿਚ ਜੂਨ ਮਹੀਨੇ ਦੇ ਉਨ੍ਹਾਂ ਮੈਂਬਰਾਂ ਦਾ ਜਨਮ ਦਿਨ ਮਨਾਇਆ ਜਿਨ੍ਹਾਂ ਦਾ ਜਨਮ ਜੂਨ ਵਿਚ ਹੋਇਆ ਸੀ।ਇਸ ਮੌਕੇ ਤੇ ਕਲੱਬ ਦੇ ਸਭ ਤੋਂ ਸੀਨੀਅਰ ਮੈਂਬਰ ਸ੍ਰੀ ਜਗਦੀਸ਼ ਸੈਣੀ ਨੂੰ ਸੀਨੀਅਰ ਫਾਦਰ ਤੇ ਸਰਦਾਰਨੀ ਗੁਰਮੇਜ ਕੌਰ ਨੂੰ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ।

    ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਵਾਰਡ ਨੰਬਰ 9 ਤੇ 10 ਤੋਂ ਗੁਰਪ੍ਰਤਾਪ ਸਿੰਘ ਤੂਰ ਰੀਜਨਲ ਕੌਂਸਲਰ ਅਤੇ ਸਕੂਲ ਟਰੱਸਟੀ ਸ੍ਰ: ਸਤਪਾਲ ਸਿੰਘ ਜੌਹਲ ਨੇ ਸ਼ਾਮਿਲ ਹੋ ਕੇ ਰਿਬਨ ਕੱਟ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ।ਦੋਵੇਂ ਆਗੂਆਂ ਨੇ ਕਲੱਬ ਦੇ ਮੈਂਬਰਾਂ ਦੀ ਮੰਗਾਂ ਸੁਣਨ ਉਪਰੰਤ ਭਰੋਸਾ ਦਿਵਾਇਆ ਕਿ ਉਹ ਇਹਨਾਂ ਨੂੰ ਹੱਲ ਕਰਨ ਲਈ ਪੂਰੇ ਯਤਨ ਕਰਨਗੇ ਤੇ ਦੂਜੇ ਕਲੱਬਾਂ ਦੇ ਬਹੁਤ ਸਾਰੇ ਮੈਂਬਰ ਵੀ ਇਸ ਵਿਚ ਸ਼ਾਮਿਲ ਹੋਏ।ਕੇਕ ਕੱਟਿਆ ਗਿਆ ਤੇ ਇਸ ਤੋਂ ਇਲਾਵਾ ਮਹਿਮਾਨਾਂ ਦੀ ਚਾਹ-ਪਾਣੀ ਤੇ ਸਮੋਸੇ ਜਲੇਬੀਆਂ ਨਾਲ ਵੀ ਸੇਵਾ ਕੀਤੀ।ਕਲੱਬ ਦੇ ਪ੍ਰਧਾਨ ਸ੍ਰ: ਸਤਵੰਤ ਸਿੰਘ ਸੰਘੇੜਾ ਭਾਰਤ ਫੇਰੀ ਤੇ ਗਏ ਹੋਣ ਕਾਰਨ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਤਰਸੇਮ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

    Next Story