Hamdard Media Group

    Canada ਦਾ visitor visa 78 ਦਿਨ 'ਚ, study ਵੀਜ਼ਾ 4 ਹਫ਼ਤੇ ਵਿਚ

    by Upjit Singh |

    ਕੈਨੇਡਾ ਦੇ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਲਗਾਤਾਰ ਘਟ ਰਿਹਾ ਹੈ

    Canada ਦਾ visitor visa 78 ਦਿਨ ਚ, study ਵੀਜ਼ਾ 4 ਹਫ਼ਤੇ ਵਿਚ
    X

    ਟੋਰਾਂਟੋ : ਕੈਨੇਡਾ ਦੇ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਨਾਲ ਸਬੰਧਤ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਲਗਾਤਾਰ ਘਟ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਭਾਰਤੀ ਲੋਕਾਂ ਨੂੰ ਵਿਜ਼ਟਰ ਵੀਜ਼ਾ 78 ਦਿਨ ਵਿਚ ਜਾਰੀ ਕੀਤੇ ਜਾ ਰਹੇ ਹਨ ਜਦਕਿ ਪਾਕਿਸਤਾਨ ਵਾਲਿਆਂ ਨੂੰ 58 ਦਿਨ ਉਡੀਕ ਕਰਨੀ ਪੈਂਦੀ ਹੈ। ਦੱਸ ਦੇਈਏ ਕਿ ਭਾਰਤ ਤੋਂ ਦਾਖਲ ਹੋਣ ਵਾਲੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਉਡੀਕ ਸਮਾਂ ਦਸੰਬਰ ਮਹੀਨੇ ਦੌਰਾਨ 90 ਦਿਨ ਤੋਂ ਵੱਧ ਦਰਜ ਕੀਤਾ ਗਿਆ ਅਤੇ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਵਿਚ ਸਿਖਰ 'ਤੇ ਪੁੱਜ ਗਈ। ਕੈਨੇਡਾ ਵਿਚ ਮੌਜੂਦਗੀ ਦੌਰਾਨ ਵਿਜ਼ਟਰ ਵੀਜ਼ਾ ਲੈਣਾ ਹੋਵੇ ਤਾਂ ਅਰਜ਼ੀ ਦੀ ਪ੍ਰੋਸੈਸਿੰਗ ਵਿਚ ਸਿਰਫ਼ 21 ਦਿਨ ਲੱਗ ਰਹੇ ਹਨ। ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਵੱਲੋਂ ਦਾਖ਼ਲ ਸਟੱਡੀ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 4 ਹਫ਼ਤੇ ਦੇ ਅੰਦਰ ਪ੍ਰੋਸੈਸਿੰਗ ਹੋ ਰਹੀ ਹੈ ਜਦਕਿ ਪਾਕਿਸਤਾਨ ਦੇ ਮਾਮਲੇ ਵਿਚ ਉਡੀਕ ਸਮਾਂ 7 ਹਫ਼ਤੇ ਬਣਦਾ ਹੈ।

    ਵਰਕ ਪਰਮਿਟ ਅਤੇ ਸੁਪਰ ਵੀਜ਼ਾ ਵਿਚ ਲੱਗਣ ਵਾਲਾ ਸਮਾਂ ਘਟਿਆ

    ਇਸੇ ਤਰ•ਾਂ ਭਾਰਤੀ ਲੋਕਾਂ ਨੂੰ ਸੁਪਰ ਵੀਜ਼ਾ ਵਾਸਤੇ 213 ਦਿਨ ਉਡੀਕ ਕਰਨੀ ਪੈ ਰਹੀ ਹੈ ਜਦਕਿ ਪਾਕਿਸਤਾਨ ਵਾਲਿਆਂ ਨੂੰ ਸਿਰਫ਼ 124 ਦਿਨ ਵਿਚ ਸੁਪਰ ਵੀਜ਼ਾ ਹਾਸਲ ਹੋ ਜਾਂਦਾ ਹੈ। ਵਰਕ ਪਰਮਿਟ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਭਾਰਤੀ ਲੋਕਾਂਦਾ ਉਡੀਕ ਅੱਠ ਹਫ਼ਤੇ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਵਾਲਿਆਂ ਦਾ ਉਡੀਕ ਸਮਾਂ ਹੈਰਾਨਕੁੰਨ ਤਰੀਕੇ ਨਾਲ 20 ਹਫ਼ਤੇ ਤੋਂ ਵਧ ਕੇ 30 ਹਫ਼ਤੇ ਹੋ ਗਿਆ ਹੈ। ਪਰਮਾਨੈਂਟ ਰੈਜ਼ੀਡੈਂਸੀ ਦਾ ਜ਼ਿਕਰ ਕੀਤਾ ਜਾਵੇ ਤਾਂ ਉਡੀਕ ਕਰ ਰਹੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਵਾਲੇ ਬਿਨੈਕਾਰਾਂ ਦੀ ਗਿਣਤੀ 34,200 ਤੱਕ ਪੁੱਜ ਗਈ ਹੈ ਜੋ ਪਿਛਲੇ ਮਹੀਨੇ 25,400 ਦੱਸੀ ਗਈ। ਸਿਟੀਜ਼ਨਸ਼ਿਪ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ•ਾਂ ਦੀ ਪ੍ਰੋਸੈਸਿੰਗ ਵਿਚ ਔਸਤਨ 14 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜੋ ਜਨਵਰੀ ਦੇ ਮੁਕਾਬਲੇ ਇਕ ਮਹੀਨਾ ਵੱਧ ਬਣਦਾ ਹੈ।

    ਸਾਊਜ਼ ਵੀਜ਼ਾ ਦਾ ਉਡੀਕ ਸਮਾਂ ਇਕ ਮਹੀਨੇ ਵਧਿਆ

    ਇਸ ਵੇਲੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ 3 ਲੱਖ 13 ਹਜ਼ਾਰ ਬਣਦੀ ਹੈ ਅਤੇ ਇਸ ਅੰਕੜੇ ਵਿਚ ਜਨਵਰੀ ਦੇ ਮੁਕਾਬਲੇ 7,600 ਦਾ ਵਾਧਾ ਹੋਇਆ ਹੈ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਫ਼ਰਵਰੀ ਮਹੀਨੇ ਦੌਰਾਨ ਰਲੀ-ਮਿਲੀ ਤਸਵੀਰ ਨਜ਼ਰ ਆ ਰਹੀ ਹੈ। ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪੌਂਸਰਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਵਿਚ ਔਸਤਨ 15 ਮਹੀਨੇ ਲੱਗ ਰਹੇ ਹਨ ਅਤੇ ਜਨਵਰੀ ਦੇ ਮੁਕਾਬਲੇ ਇਕ ਮਹੀਨਾ ਵੱਧ ਬਣਦਾ ਹੈ। ਫੈਮਿਲੀ ਸਪੌਂਸਰਸ਼ਿਪ ਲਈ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ 47,300 ਦੱਸੀ ਜਾ ਰਹੀ ਹੈ ਅਤੇ ਜਨਵਰੀ ਦੇ ਮੁਕਾਬਲੇ ਅੰਕੜੇ ਵਿਚ 1,600 ਦਾ ਵਾਧਾ ਹੋਇਆ ਹੈ। ਮਨੁੱਖਤਾ ਦੇ ਆਧਾਰ ਜਾਂ ਤਰਸ ਦੇ ਆਧਾਰ 'ਤੇ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਨਾਲ ਸਬੰਧਤ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 10 ਦਰਜ ਕੀਤਾ ਗਿਆ ਹੈ ਅਤੇ 49,800 ਲੋਕ ਕਤਾਰ ਵਿਚ ਲੱਗੇ ਨਜ਼ਰ ਆ ਰਹੇ ਹਨ। ਉਧਰ ਨਿਜੀ ਤੌਰ 'ਤੇ ਪੇਸ਼ ਹੁੰਦਿਆਂ ਨਵਾਂ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿਚ 10 ਦਿਨ ਦਾ ਸਮਾਂ ਲੱਗ ਰਿਹਾ ਹੈ ਜਦਕਿ ਡਾਕ ਰਾਹੀਂ 20 ਦਿਨ ਦਾ ਪ੍ਰੋਸੈਸਿੰਗ ਸਮਾਂ ਦੱਸਿਆ ਜਾ ਰਿਹਾ ਹੈ।

    Next Story