Hamdard Media Group

    ਬਰੈਂਪਟਨ: ਐੱਮਪੀਪੀ ਪ੍ਰਬਮੀਤ ਸਰਕਾਰੀਆ ਨੇ ਕਰਵਾਈ ਕਮਿਊਨਿਟੀ ਬਾਰਬੇਕਯੂ

    by Sandeep Kaur |   ( Updated:2024-07-23 09:39:20  )
    ਬਰੈਂਪਟਨ: ਐੱਮਪੀਪੀ ਪ੍ਰਬਮੀਤ ਸਰਕਾਰੀਆ ਨੇ ਕਰਵਾਈ ਕਮਿਊਨਿਟੀ ਬਾਰਬੇਕਯੂ
    X

    ਬਰੈਂਪਟਨ (ਗੁਰਜੀਤ ਕੌਰ)- ਓਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸਰਦਾਰ ਪ੍ਰਬਮੀਤ ਸਰਕਾਰੀਆ ਵੱਲੋਂ ਲੰਘੀ 20 ਜੁਲਾਈ ਨੂੰ ਬਰੈਂਪਟਨ 'ਚ ਸਲਾਨਾ ਕਮਿਊਨਿਟੀ ਬਾਰਬੇਕਯੂ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅਤੇ ਇਸ ਮੌਕੇ ਵੱਡੀ ਗਿਣਤੀ 'ਚ ਲੋਕ ਪਹੁੰਚੇ। ਪ੍ਰੋਗਰਾਮ 'ਚ ਬੱਚਿਆਂ ਲਈ ਮਜ਼ੇਦਾਰ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਾਰਿਆਂ ਲਈ ਫ੍ਰੀ ਖਾਣਾ ਸੀ ਅਤੇ ਧੀਮੀ ਆਵਾਜ਼ 'ਚ ਮਿਊਜ਼ਿਕ ਚੱਲ ਰਿਹਾ ਸੀ। ਲੋਕਾਂ ਵੱਲੋਂ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਐੱਮਪੀਪੀ ਪ੍ਰਬਮੀਤ ਸਰਕਾਰੀਆ ਦੀ ਕਮਿਊਨਿਟੀ ਬਾਰਬੇਕਯੂ 'ਚ ਸ਼ਾਮਲ ਹੋਏ। ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਖੂਬ ਮਸਤੀ ਕਰਕੇ ਗਏ। ਲੋਕਾਂ ਨੇ ਕਿਹਾ ਕਿ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ। ਅਖੀਰ 'ਚ ਐੱਮਪੀਪੀ ਪ੍ਰਬਮੀਤ ਸਰਕਾਰੀਆ ਵੱਲੋਂ ਪ੍ਰੀਮੀਅਰ ਡੱਗ ਫੋਰਡ ਅਤੇ ਸਾਰੇ ਲੋਕਾਂ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਤੁਹਾਡੇ ਸਾਰਿਆਂ ਕਰਕੇ ਹੀ ਇਹ ਪ੍ਰੋਗਰਾਮ ਸਫਲਤਾਪੂਰਨ ਨੇਪੜੇ ਚੜ੍ਹਿਆ।

    Next Story