Hamdard Media Group

    ਬਰੈਂਪਟਨ ‘ਚ ਬਲਿਊ ਓਕ ਕਲੱਬ ਨੇ ਧੂਮ-ਧਾਮ ਨਾਲ ਮਨਾਇਆ ਕੈਨੇਡਾ ਡੇਅ

    by Sandeep Kaur |   ( Updated:2024-07-23 11:24:08  )
    ਬਰੈਂਪਟਨ ‘ਚ ਬਲਿਊ ਓਕ ਕਲੱਬ ਨੇ ਧੂਮ-ਧਾਮ ਨਾਲ ਮਨਾਇਆ ਕੈਨੇਡਾ ਡੇਅ
    X

    ਬਰੈਂਪਟਨ 21 ਜੁਲਾਈ(ਹ.ਬ.):- ਬੀਤੇ ਦਿਨੀਂ ਬਰੈਂਪਟਨ ‘ਚ ਕੈਨੇਡਾ ਡੇਅ ਦੇ ਮੌਕੇ ਤੇ ਬਲਿਊ ਓਕ ਸੀਨੀਅਰ ਕਲੱਬ ਨੇ ਕੈਨੇਡਾ ਦਾ 157ਵਾਂ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ। ਕਲੱਬ ਦੇ ਚੇਅਰਮੈਨ ਸੋਹਣ ਸਿੰਘ ਤੁੜ ਤੇ ਪ੍ਰਧਾਨ ਗੁਰਮੇਲ ਸਿੰਘ ਚੀਮਾ ਦੀ ਅਗਵਾਈ ਵਿਚ ਬਲਿਊ ਓਕ ਪਾਰਕ ਵਿਖੇ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸ਼ਾਮਿਲ ਹੋਏ।ਪ੍ਰੋਗਰਾਮ ਦੇ ਸ਼ੁਰੂ ਵਿਚ ਕਲੱਬ ਦੇ ਜਨਰਲ ਸਕੱਤਰ ਮਹਿੰਦਰਪਾਲ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਜੀ ਆਇਆ ਆਖਿਆ।ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ਓ ਕੈਨੇਡਾ ਨਾਲ ਸ਼ੁਰੂਆਤ ਕੀਤੀ ਤੇ ਕੈਨੇਡਾ ਦੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ।

    ਸਮਾਗਮ ਵਿਚ ਰੰਗਾ ਰੰਗ ਪ੍ਰੋਗਰਾਮ ਵਿਚ ਮੋਹਨ ਲਾਲ ਵਰਮਾ ਤੇ ਗੁਰਦੇਵ ਸਿੰਘ ਰੱਖੜਾ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਭ ਨੂੰ ਨਿਹਾਲ ਕੀਤਾ।ਸਤਿਆ ਪਾਲ ਵਰਮਾ ਨੇ ਦਰਦਾਂ ਦੀ ਬਿਮਾਰੀ ਦੇ ਇਲਾਜ ਬਾਰੇ ਦੱਸਿਆ।ਸਮਾਗਮ ਦੇ ਅਖੀਰ ‘ਚ ਚੇਅਰਮੈਨ ਸੋਹਣ ਸਿੰਘ ਤੁੜ ਤੇ ਪ੍ਰਧਾਨ ਗੁਰਮੇਲ ਸਿੰਘ ਚੀਮਾਂ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਸਮਾਗਮ ਦੀ ਰੌਣਕ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਚਾਹ ਪਕੌੜੇ ਮਿਿਠਆਈ ਤੇ ਠੰਡਿਆਂ ਦਾ ਪ੍ਰਬੰਧ ਕੀਤਾ ਗਿਆ।ਮੈਡੀਕਲ ਸਟੂਡੈਂਟ ਅਰਸ਼ਦੀਪ ਚੀਮਾਂ ਪਿਛਲੇ ਚਾਰ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਵਲੋਂ ਕੀਤੀਆਂ ਸੇਵਾਵਾਂ ਬਦਲੇ ਅਰਸ਼ਦੀਪ ਕੌਰ ਚੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਕੁਲ ਮਿਲਾ ਸਮਾਗਮ ਬਹੁਤ ਸਫਲ ਰਿਹਾ।

    Next Story