Deport ਕੀਤੇ ਭਾਰਤੀਆਂ ਦਾ ਇੱਕ ਹੋਰ ਜਹਾਜ਼ ਟਰੰਪ ਨੇ ਭੇਜਿਆ ਦਿੱਲੀ, ਵੱਡਾ ਗੈਂਗਸਟਰ ਵੀ ਸ਼ਾਮਲ

ਚੰਡੀਗੜ੍ਹ (ਗੁਰਪਿਆਰ ਸਿੰਘ) : ਡੋਨਲਡ ਟਰੰਪ ਲਗਾਤਾਰ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਤੇ ਸਖ਼ਤ ਕਾਰਵਾਈ ਕਰ ਰਿਹਾ। ਜਿਸ ਤਹਿਤ ਹੁਣ ਇੱਕ ਹੋਰ ਜਹਾਜ਼ ਅਮਰੀਕਾ ਤੋਂ ਦਿੱਲੀ ਪਹੁੰਚ ਚੁੱਕਾ ਹੈ। ਅਮਰੀਕਾ ਵਿੱਚ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਖਿਲਾਫ਼ ਰਾਸ਼ਟਰਪਤੀ ਪ੍ਰਸ਼ਾਸਨ ਦੀ ਸਖ਼ਤੀ ਲਗਾਤਾਰ ਜਾਰੀ ਹੈ।
ਇਸ ਭੇਜੇ ਗਏ ਜਹਾਜ਼ ਵਿੱਚ 49 ਨੌਜਵਾਨ ਸ਼ਾਮਲ ਹਨ ਜੋ ਕਿ ਹਰਿਆਣੇ ਤੋਂ ਹਨ ਅਤੇ ਇਸ ਵਿੱਚ ਵੱਡਾ ਗੈਂਗਸਟਰ ਵੀ ਸ਼ਾਮਲ ਹੈ। ਇਹਨਾਂ ਨੌਜਵਾਨਾਂ ਨੰ ਹੱਥਕੜੀਆਂ ਵਿੱਚ ਬੰਨ੍ਹ ਕੇ ਉਤਾਰਿਆ ਗਿਆ। ਅਮਰੀਕੀ ਸੁਰੱਖਿਆ ਏਜੰਸੀਆਂ ਨੇ ਪੂਰੀ ਪ੍ਰਕਿਰਿਆ ਤਹਿਤ ਇਹਨਾਂ ਨੌਜਵਾਨਾਂ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਹਵਾਲੇ ਕਰ ਦਿੱਤਾ ਹੈ।
ਇਸ ਦੌਰਾਨ ਹਰਿਆਣਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਹੀ ਏਅਰਪੋਰਟ ਉੱਤੇ ਮੌਜੂਦ ਸਨ। ਇਹਨਾਂ ਨੌਜਵਾਨਾਂ ਵਿੱਚ Lawrence Bishnoi ਦਾ ਗੁਰਗਾ ਲੱਖਾ ਵੀ ਸ਼ਾਮਲ ਸੀ ਜਿਸਨੂੰ ਹਰਿਆਣਾ ਦੀ ਐਸਟੀਐਫ ਦੀ ਅੰਬਾਲਾ ਯੂਨਿਟ ਨੇ ਏਅਰਪੋਰਟ ਉੱਤੇ ਉਤਰਦਿਆਂ ਹੀ ਗ੍ਰਿਫਤਾਰ ਕਰ ਲਿਆ।
ਜਾਣੋ ਕਿਸ ਜ਼ਿਲ੍ਹੇ ਦੇ ਕਿੰਨੇ ਨੌਜਵਾਨ ਪਰਤੇ ਭਾਰਤ ਵਾਪਸ?
ਇਸ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਨੌਜਵਾਨ ਸ਼ਾਮਲ ਹਨ ਜਿਵੇਂ ਕਿ ਕਰਨਾਲ ਦੇ 16, ਕੈਂਥਲ 15, ਅੰਬਾਲਾ ਦੇ 5, ਯੁਮਨਾਨਗਰ ਦੇ 4, ਕੁਰੂਗਕੇਸ਼ਤਰ ਦੇ 3, ਜੀਂਦ ਦੇ 3, ਸੋਨੀਪਤ ਦੇ 1, ਪੰਚਕੂਲਾ 1 ਅਤੇ ਫਤਿਹਬਾਦ ਤੋਂ ਵੀ ਇੱਕ ਨੌਜਵਾਨ ਹੈ। ਜਿਨ੍ਹਾਂ ਨੌਜਵਾਨਾਂ ਖਿਲਾਫ਼ ਅਪਰਾਧਿਕ ਰਿਕਾਰਡ ਜਾਂ ਗੈਂਗ ਨਾਲ ਜੁੜੇ ਹੋਣ ਦੀ ਜਾਣਕਾਰੀ ਸੀ, ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀਆਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਗਿਆ ਹੈ।
ਇਹਨਾਂ ਡਿਪੋਰਟ ਹੋਏ ਨੌਜਵਾਨਾਂ ਨੇ ਕਿਹਾ ਕਿ ਇੱਕ ਜਹਾਜ਼ 3 ਨਵੰਬਰ ਨੂੰ ਹੋਰ ਆ ਸਕਦਾ ਹੈ।
