Hamdard Media Group

    ਕੁੜੀ ਦੀ ਆਉਣੀ ਸੀ ਬਰਾਤ, ਉਸਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਹੋਈ ਮੋਤ

    by Makhan shah |
    ਕੁੜੀ ਦੀ ਆਉਣੀ ਸੀ ਬਰਾਤ, ਉਸਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਹੋਈ ਮੋਤ
    X

    ਫ਼ਰੀਦਕੋਟ (ਗੁਰਪਿਆਰ ਸਿੰਘ) : ਫ਼ਰੀਦਕੋਟ ਜ਼ਿਲ੍ਹੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਬਰਗਾੜੀ ਵਿਖੇ ਇਕ ਵਿਆਹ ਵਾਲੇ ਘਰ ਵਿਚ ਸੱਥਰ ਵਿਛ ਗਏ। ਦੱਸ ਦੇਈਏ ਕਿ ਬਰਾਤ ਆਉਣ ਤੋਂ ਪਹਿਲਾਂ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਖ਼ੁਸੀਆਂ ਦੀ ਥਾਂ ਸੋਗ ਦੀ ਲਹਿਰ ਦੌੜ ਗਈ।


    ਮ੍ਰਿਤਕ ਦੀ ਪਛਾਣ ਪੂਜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 24 ਅਕਤੂਬਰ ਨੂੰ ਪੂਜਾ ਦਾ ਵਿਆਹ ਸੀ ਤੇ ਇਸ ਤੋਂ ਇਕ ਦਿਨ ਪਹਿਲਾਂ 23 ਅਕਤੂਬਰ ਨੂੰ ਪੂਜਾ ਨੇ ਜਾਗੋ ਵਾਲੇ ਦਿਨ ਨੱਚ-ਨੱਚ ਕੇ ਬਹੁਤ ਜਸ਼ਨ ਮਨਾਇਆ ਅਤੇ ਉਹ ਬਹੁਤ ਖ਼ੁਸ਼ ਸੀ। ਨੱਚਦੇ ਹੋਏ ਹੀ ਉਸ ਦੇ ਨੱਕ ਵਿਚੋਂ ਖੂਨ ਵਗਣ ਲੱਗਾ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਪ੍ਰਵਾਰਕ ਮੈਂਬਰ ਉਸ ਨੂੰ ਡਾਕਟਰ ਕੋਲ ਲੈ ਗਏ ਜਿਥੇ ਪੂਜਾ ਨੂੰ ਮ੍ਰਿਤਕ ਐਲਾਨ ਦਿੱਤਾ।


    ਪੂਜਾ ਦੀ 3 ਸਾਲ ਪਹਿਲਾਂ ਜੈਤੋ ਦੇ ਰਹਿਣ ਵਾਲੇ ਮੁੰਡੇ ਨਾਲ ਮੰਗਣੀ ਹੋਈ ਸੀ। ਹੁਣ ਮੁੰਡੇ ਦੇ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਪਰਿਵਾਰ ਨੇ ਧੀ ਦਾ ਵਿਆਹ ਰੱਖਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਦੁਖ਼ਦਾਈ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਇਲਾਕੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

    Next Story