ਅਦਾਲਤ ਵੱਲੋਂ ਕੈਂਸਰ ਨਾਲ ਪੀੜਤ ਧੀ ਦੇ ਪ੍ਰਵਾਸੀ ਪਿਤਾ ਦੀ ਗ੍ਰਿਫਤਾਰ ਗੈਰ ਕਾਨੂੰਨ ਕਰਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇੱਕ ਸੰਘੀ ਜੱਜ ਨੇ ਸ਼ਿਕਾਗੋ ਦੇ ਇੱਕ ਪਰਵਾਸੀ , ਜਿਸ ਦੀ 16 ਸਾਲਾ ਧੀ ਨੂੰ ਅਗਲੇ ਪੱਧਰ ਦਾ ਕੈਂਸਰ ਹੈ, ਦੀ ਇਮੀਗ੍ਰੇਸ਼ਨ ਵਿਭਾਗ ਦੁਆਰਾ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਸ ਦੀ 31 ਅਕਤੂਬਰ ਤੱਕ ਬਾਂਡ ਉਪਰ ਰਿਹਾਈ ਬਾਰੇ ਸੁਣਵਾਈ ਹੋਣੀ ਜਰੂਰੀ ਹੈ। 40 ਸਾਲਾ ਰੂਬਨ ਟੋਰਸ ਮੈਲਡੋਨਾਡੋ ਜਿਸ ਨੂੰ 18 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਦੇ ਵਕੀਲ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਸ ਦੇ ਦੇਸ਼ ਨਿਕਾਲੇ ਦਾ ਮਾਮਲਾ ਪ੍ਰਕ੍ਰਿਆ ਅਧੀਨ ਹੈ।
ਯੂ ਐਸ ਡਿਸਟ੍ਰਿਕਟ ਜੱਜ ਜਰਮੀ ਡੈਨੀਅਲ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਟੋਰਸ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤੇ ਇਹ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ। ਹਾਲਾਂ ਕਿ ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ ਉਹ ਟੋਰਸ ਦੀ ਤੁਰੰਤ ਰਿਹਾਈ ਦੇ ਆਦੇਸ਼ ਨਹੀਂ ਦੇ ਸਕਦਾ। ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ' ਉਸ ਨੂੰ ਪਟੀਸ਼ਨਰ ਨਾਲ ਉਸ ਦੀ ਧੀ ਦੀ ਸਿਹਤ ਸਬੰਧੀ ਫਿਕਰਮੰਦੀ ਨੂੰ ਲੈ ਕੇ ਹਮਦਰਦੀ ਹੈ, ਅਦਾਲਤ ਸਬੰਧਤ ਸਟੇਟਸ ਤੇ ਨਿਯਮਾਂ ਤਹਿਤ ਕਾਰਵਾਈ ਕਰੇ।' ਟੋਰਸ ਦੇ ਵਕੀਲ ਨੇ ਜੱਜ ਦੇ ਨਿਰਨੇ ਨੂੰ ਜਿੱਤ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਹੁਣ ਇਮੀਗ੍ਰੇਸ਼ਨ ਅਦਾਲਤ ਵਿੱਚ ਜਾਣਗੇ ਤਾਂ ਜੋ ਉਸ ਨੂੰ ਰਿਹਾਅ ਕਰਵਾਇਆ ਜਾ ਸਕੇ। ਵਕੀਲ ਅਨੁਸਾਰ ਟੋਰਸ ਪੀ ਆਰ ਲਈ ਦਰਖਾਸਤ ਦੇਵੇਗਾ। ਵਕੀਲ ਅਨੁਸਾਰ ਟੋਰਸ 2023 ਵਿੱਚ ਅਮਰੀਕਾ ਆਇਆ ਸੀ । ਟੋਰਸ ਤੇ ਉਸ ਦੀ ਸਾਥਣ ਸੈਂਡੀਬੈਲ ਹਿਡਾਲਗੋ ਦਾ ਇਕ 4 ਸਾਲ ਦਾ ਪੁੱਤਰ ਵੀ ਹੈ। ਮਾਂ-ਪੁੱਤ ਦੋਨੋਂ ਅਮਰੀਕੀ ਨਾਗਰਿਕ ਹਨ।
ੋ
