Hamdard Media Group

    ਰਾਜੋਆਣਾ ਦੀ ਟੇਕ ਹੁਣ ਅਕਾਲ ਤਖ਼ਤ ’ਤੇ, ਫਾਂਸੀ ਮਾਮਲੇ ਨੂੰ ਲੈ ਕਿ ਜਥੇਦਾਰ ਗੜਗੱਜ ਨੂੰ ਕੀਤੀ ਅਪੀਲ

    by Makhan shah |
    ਰਾਜੋਆਣਾ ਦੀ ਟੇਕ ਹੁਣ ਅਕਾਲ ਤਖ਼ਤ ’ਤੇ, ਫਾਂਸੀ ਮਾਮਲੇ ਨੂੰ ਲੈ ਕਿ ਜਥੇਦਾਰ ਗੜਗੱਜ ਨੂੰ ਕੀਤੀ ਅਪੀਲ
    X

    ਚੰਡੀਗੜ੍ਹ (ਗੁਰਪਿਆਰ ਸਿੰਘ) : ਆਪਣੀ ਫਾਂਸੀ ਸਬੰਧਤ ਕੇਸ ਦੇ ਨਿਬੇੜੇ ਲਈ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਫੈ਼ਸਲਾ ਲੈਣ ਦੀ ਅਪੀਲ ਕੀਤੀ ਹੈ। ਕੇਸ ਨੂੰ ਲਮਕਾਉਣ ਨੂੰ ਲੈ ਕਿ ਉਹ ਨਾਖ਼ੁਸ਼ ਹਨ ਅਤੇ ਉਹਨਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੀ ਕਾਰਗੁਜ਼ਾਰੀ ਤੋਂ ਵੀ ਨਾਖ਼ੁਸ਼ ਨੇ ਪਹਿਲਾਂ ਵੀ ਉਹ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਖ਼ਿਲਾਫ਼ ਰਾਜੋਆਣਾ ਦੋ ਵਾਰ ਮਰਨ ਵਰਤ ਰੱਖ ਚੁੱਕੇ ਹਨ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਉੱਚ ਪੱਧਰੀ ਕਮੇਟੀ ਵੀ ਬਣਾਈ ਪਰ ਕੋਈ ਲਾਭ ਨਾ ਹੋਇਆ।



    ਹੁਣ ਇੱਕ ਵਾਰ ਫੇਰ ਰਾਜੋਆਣਾ ਨੇ ਇਸ ਸਬੰਧੀ ਅਕਾਲ ਤਖ਼ਤ ਦੇ ਕਾਰਜਾਕਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਲਦ ਕੋਈ ਨਵਾਂ ਫ਼ੈਸਲਾ ਲੈਣ ਬਾਰੇ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਰਾਜੋਆਣਾ ਨੂੰ ਹੁਣ ਅਕਾਲ ਤਖਤ ਉੱਤੇ ਟੇਕ ਹੈ। ਰਾਜੋਆਣਾ ਦਾ ਕਹਿਣਾ ਹੈ ਕਿ ਜੇਲ੍ਹ ਵਿਚਲੇ ਤਿੰਨ ਦਹਾਕਿਆਂ ਵਿੱਚੋਂ ਉਸ ਦੇ ਦੋ ਦਹਾਕੇ ਤਾਂ ਫਾਂਸੀ ਚੱਕੀ ’ਚ ਹੀ ਲੰਘ ਗਏ ਹਨ।


    ਉਹਨਾਂ ਨੇ ਕਿਹਾ ਹੁਣ ਬਹੁਤ ਇੰਤਜ਼ਾਰ ਹੋ ਗਿਆ ਹੈ ਕੋਈ ਨਾ ਕੋਈ ਫੈਸਲਾ ਜ਼ਰੂਰ ਲਿਆ ਜਾਵੇ ਉਹਨਾਂ ਨੇ ਕਿਹਾ ਕਿ 30 ਸਾਲ ਹੋ ਗਏ ਹਨ ਅਤੇ 19 ਸਾਲ ਫਾਂਸੀ ਦੀ ਚੱਕੀ ’ਚ ਪਿਸਦੇ ਨੂੰ ਹੋ ਗਏ ਹਨ ਅਤੇ 14 ਸਾਲਾਂ ਤੋ ਕੇਂਦਰ ਸਰਕਾਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ ਅਤੇ 5 ਸਾਲਾਂ ਤੋਂ ਸੁਪਰੀਮ ਕੋਰਟ ਵੀ ਫੈਸਲਾ ਲੈਣ ਲਈ ਵਾਰ-ਵਾਰ ਆਦੇਸ਼ ਦੇ ਰਹੀ ਹੈ। ਮੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਕੌਮ ਦੇ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫ਼ੈਸਲਾ ਲਿਆ ਜਾਵੇ।"

    Next Story