Hamdard Media Group

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ Giani Raghbir Singh ਦਾ SGPC ਨੂੰ ਸਖ਼ਤ ਜਵਾਬ

    by Gurpiar Thind |

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ 72 ਘੰਟਿਆਂ ਦੇ ਨੋਟਿਸ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ।

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ Giani Raghbir Singh  ਦਾ SGPC ਨੂੰ ਸਖ਼ਤ ਜਵਾਬ
    X

    ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ 72 ਘੰਟਿਆਂ ਦੇ ਨੋਟਿਸ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ 18 ਤਾਰੀਖ ਨੂੰ ਪ੍ਰੈਸ ਕਲੱਬ ਜਲੰਧਰ ਵਿੱਚ ਕੀਤੀ ਪ੍ਰੈਸ ਵਾਰਤਾ ਦੌਰਾਨ ਉਨ੍ਹਾਂ SGPC ਦੇ ਅੰਦਰ ਹੋ ਰਹੀ ਕਥਿਤ ਕਰਪਸ਼ਨ ਦੇ ਗੰਭੀਰ ਮੁੱਦੇ ਸੰਗਤ ਸਾਹਮਣੇ ਰੱਖੇ ਸਨ।



    ਗਿਆਨੀ ਰਘਬੀਰ ਸਿੰਘ ਅਨੁਸਾਰ, 19 ਤਾਰੀਖ ਨੂੰ SGPC ਦੀ ਐਗਜ਼ੈਕਟਿਵ ਮੀਟਿੰਗ ਵਿੱਚ ਉਨ੍ਹਾਂ ਨੂੰ ਹੀ 72 ਘੰਟਿਆਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿਸ ਬਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਕਿਉਂਕਿ ਉਹ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸਨ। ਉਨ੍ਹਾਂ ਕਿਹਾ ਕਿ ਜਦੋਂ ਸੰਸਥਾ ਦੇ ਅੰਦਰ ਕਥਿਤ ਤੌਰ ‘ਤੇ ਰੋਜ਼ਾਨਾ ਘਪਲੇ ਹੋ ਰਹੇ ਹਨ ਅਤੇ ਜਿਨ੍ਹਾਂ ਬਾਰੇ SGPC ਪ੍ਰਧਾਨ ਖੁਦ ਸੰਗਤ ਕੋਲੋਂ ਮਾਫ਼ੀ ਮੰਗ ਚੁੱਕੇ ਹਨ, ਤਾਂ ਫਿਰ ਸਵਾਲ ਪੁੱਛਣ ਵਾਲਿਆਂ ਨੂੰ ਨੋਟਿਸ ਦੇਣਾ ਨਿਆਂਸੰਗਤ ਨਹੀਂ।


    ਉਨ੍ਹਾਂ ਦੋ ਟੁੱਕ ਕਿਹਾ ਕਿ ਕਰਪਸ਼ਨ ਰੋਕਣ ਅਤੇ ਸੱਚ ਸਾਹਮਣੇ ਲਿਆਉਣ ਲਈ ਸਵਾਲ ਪੁੱਛਣਾ ਪੰਥਕ ਜ਼ਿੰਮੇਵਾਰੀ ਹੈ। “ਸਾਡੀ ਮੰਗ ਸਿਰਫ਼ ਇਹ ਹੈ ਕਿ ਜਿਹੜੇ ਸਵਾਲ ਉਠਾਏ ਗਏ ਹਨ, ਉਹਨਾਂ ਦੇ ਜਵਾਬ SGPC 72 ਘੰਟਿਆਂ ਦੇ ਅੰਦਰ ਦੇਵੇ। ਜੇ ਐਸਾ ਨਹੀਂ ਹੁੰਦਾ, ਤਾਂ ਫਿਰ ਹਰ ਇਕ ਸਵਾਲ ਦਾ ਜਵਾਬ ਅਸੀਂ ਖੁਦ ਸੰਗਤ ਦੇ ਸਾਹਮਣੇ ਰੱਖਾਂਗੇ,” ਉਨ੍ਹਾਂ ਸਪਸ਼ਟ ਕੀਤਾ।


    ਗਿਆਨੀ ਰਘਬੀਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਹਰ ਸਵਾਲ ਨਾਲ ਸੰਬੰਧਿਤ ਤੱਥ ਅਤੇ ਜਾਣਕਾਰੀਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਪੰਥਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਹੈ। ਇਸ ਬਿਆਨ ਤੋਂ ਬਾਅਦ ਪੰਥਕ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ।

    Next Story