Hamdard Media Group

    ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ, 60 ਤੋਂ ਵੱਧ ਪਿੰਡਾਂ ਵੱਲੋਂ ਮਤੇ ਪਾਸ

    by Gill |
    ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ, 60 ਤੋਂ ਵੱਧ ਪਿੰਡਾਂ ਵੱਲੋਂ ਮਤੇ ਪਾਸ
    X


    ਪੰਜਾਬ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਜ਼ੋਰ ਫੜ ਰਹੀ ਹੈ। ਜਾਣਕਾਰੀ ਅਨੁਸਾਰ, ਖਮਾਣੋ ਦੇ ਆਸ-ਪਾਸ ਦੇ 40 ਪਿੰਡਾਂ ਨੇ ਮਤੇ ਪਾ ਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਭੇਜੇ ਹਨ। ਇਨ੍ਹਾਂ ਮਤਿਆਂ ਰਾਹੀਂ ਉਨ੍ਹਾਂ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਮਾਨਵਤਾ ਦੇ ਆਧਾਰ 'ਤੇ ਪੈਰੋਲ ਦਿੱਤੀ ਜਾਵੇ।

    ਇਸ ਤੋਂ ਇਲਾਵਾ, ਲੁਧਿਆਣਾ ਅਤੇ ਰੋਪੜ ਜ਼ਿਲ੍ਹਿਆਂ ਦੇ ਕਈ ਪਿੰਡਾਂ ਸਮੇਤ ਕੁੱਲ 66 ਹੋਰ ਪਿੰਡਾਂ ਨੇ ਵੀ ਇਸ ਸਬੰਧੀ ਮਤੇ ਪਾਏ ਹਨ।

    ਦੱਸਣਯੋਗ ਹੈ ਕਿ ਇਹ ਪੈਰੋਲ ਹਵਾਰਾ ਦੀ ਮਾਤਾ ਜੀ ਦੀ ਬੀਮਾਰੀ ਕਾਰਨ ਮੰਗੀ ਜਾ ਰਹੀ ਹੈ। ਲੋਕਾਂ ਦੀ ਇੱਛਾ ਹੈ ਕਿ ਪੁੱਤਰ ਹੋਣ ਦੇ ਨਾਤੇ ਜਗਤਾਰ ਸਿੰਘ ਹਵਾਰਾ ਆ ਕੇ ਇੱਕ ਵਾਰ ਆਪਣੀ ਬੀਮਾਰ ਮਾਂ ਨੂੰ ਮਿਲ ਸਕੇ।

    Next Story