Hamdard Media Group

    Donald Trump ਨੂੰ ਮਾਰਨ ਦੀ ਸਾਜਿਸ਼, ਹਥਿਆਰਾਂ ਸਮੇਤ ਘਰ 'ਚ ਵੜਿਆ ਹਮਲਾਵਰ

    by Vivek |

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਕਿਸੇ ਅਣਸੁਖਾਵੀਂ ਸਾਜ਼ਿਸ਼ ਦਾ ਨਿਸ਼ਾਨਾ ਬਣਨ ਤੋਂ ਵਾਲ-ਵਾਲ ਬਚ ਗਏ ਹਨ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰੀਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਦਾਖਲ ਇਕ ਨੌਜਵਾਨਾਂ ਵਲੋਂ ਹਥਿਆਰਾਂ ਸਮੇਤ ਦਾਖਲ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਸੁਰੱਖਿਆ ਏਜੰਟਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਮੌਕੇ 'ਤੇ ਹੀ ਮਾਰ ਮੁਕਾਇਆ। ਮਿਲ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 1:30 ਵਜੇ ਵਾਪਰੀ।

    Donald Trump ਨੂੰ ਮਾਰਨ ਦੀ ਸਾਜਿਸ਼, ਹਥਿਆਰਾਂ ਸਮੇਤ ਘਰ ਚ ਵੜਿਆ ਹਮਲਾਵਰ
    X

    ਫਲੋਰੀਡਾ (ਵਿਵੇਕ ਕੁਮਾਰ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਕਿਸੇ ਅਣਸੁਖਾਵੀਂ ਸਾਜ਼ਿਸ਼ ਦਾ ਨਿਸ਼ਾਨਾ ਬਣਨ ਤੋਂ ਵਾਲ-ਵਾਲ ਬਚ ਗਏ ਹਨ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰੀਡਾ ਸਥਿਤ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਦਾਖਲ ਇਕ ਨੌਜਵਾਨਾਂ ਵਲੋਂ ਹਥਿਆਰਾਂ ਸਮੇਤ ਦਾਖਲ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਸੁਰੱਖਿਆ ਏਜੰਟਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਮੌਕੇ 'ਤੇ ਹੀ ਮਾਰ ਮੁਕਾਇਆ। ਮਿਲ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 1:30 ਵਜੇ ਵਾਪਰੀ।

    ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਕਰਨ ਵਾਲੀ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਨੌਜਵਾਨ ਸੁਰੱਖਿਅਤ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਇੱਕ ਬੰਦੂਕ ਅਤੇ ਫਿਊਲ ਕੈਨ ਦੇ ਡੱਬੇ ਲੈ ਕੇ ਜਾ ਰਿਹਾ ਸੀ।ਮ੍ਰਿਤਕ ਵਿਅਕਤੀ 20 ਸਾਲ ਦਾ ਸੀ ਅਤੇ ਉੱਤਰੀ ਕੈਰੋਲੀਨਾ ਦਾ ਰਹਿਣ ਵਾਲਾ ਸੀ। ਇਸ ਸਮੇਂ ਉਸਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ।

    ਕਬੀਲੇਗੋਰ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ, ਡੀ.ਸੀ. ਦੇ ਵ੍ਹਾਈਟ ਹਾਊਸ ਵਿੱਚ ਸਨ। ਪਰ ਆਮ ਤੌਰ 'ਤੇ ਡੋਨਾਲਡ ਟਰੰਪ ਵੀਕਐਂਡ ਮਾਰ-ਏ-ਲਾਗੋ ਵਿੱਚ ਬਿਤਾਉਂਦੇ ਹਨ ਪਰ ਇਸ ਹਫਤੇ ਟਰੰਪ ਆਪਣੇ ਇਸ ਰਿਸੋਰਟ ਨਹੀਂ ਆਏ ਸਨ।

    ਸੀਕਰੇਟ ਸਰਵਿਸ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇੱਕ ਕਾਰ ਰਿਜ਼ੋਰਟ ਦੇ ਉੱਤਰੀ ਗੇਟ ਤੋਂ ਬਾਹਰ ਆ ਰਹੀ ਸੀ ਜਦੋਂ ਨੌਜਵਾਨ ਨੇ ਬੰਦੂਕ ਅਤੇ ਫੂਈਲ ਕੈਨ ਦੇ ਡੱਬੇ ਨਾਲ ਲੈਸ ਹੋ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ।ਦੋ ਸੀਕ੍ਰੇਟ ਸਰਵਿਸ ਏਜੰਟਾਂ ਨੇ ਉਸਨੂੰ ਰੋਕਿਆ ਅਤੇ ਉਸਨੂੰ ਹਥਿਆਰ ਅਤੇ ਡੱਬਾ ਸੁੱਟਣ ਲਈ ਕਿਹਾ। ਨੌਜਵਾਨ ਨੇ ਡੱਬਾ ਹੇਠਾਂ ਰੱਖਿਆ ਪਰ ਬੰਦੂਕ ਨੂੰ ਗੋਲੀ ਚਲਾਉਣ ਦੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ। ਫਿਰ ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਮਾਰਿਆ ਗਿਆ। ਜਾਂਚ ਤੋਂ ਪਤਾ ਲੱਗਾ ਕਿ ਉਸਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਉਹ ਉੱਤਰੀ ਕੈਰੋਲੀਨਾ ਤੋਂ ਦੱਖਣ ਵੱਲ ਗਿਆ ਸੀ ਅਤੇ ਰਸਤੇ ਵਿੱਚ ਇੱਕ ਬੰਦੂਕ ਖਰੀਦੀ ਸੀ। ਉਸਦੀ ਕਾਰ ਵਿੱਚੋਂ ਇੱਕ ਬੰਦੂਕ ਦਾ ਡੱਬਾ ਮਿਲਿਆ।

    ਜਿਕਰਯੋਗ ਹੈ ਕਿ ਡੋਨਾਲ ਟਰੰਪ ਦੀ ਸੁਰੱਖਿਆ 'ਚ ਇਹ ਕੋਈ ਪਹਿਲੀ ਕੋਤਾਹੀ ਨਹੀਂ। ਇਸ ਤੋਂ ਪਹਿਲਾਂ ਵੀ ਟਰੰਪ ਦੀ ਸੁਰਖਿਆ 'ਚ ਕੋਤਾਹੀ ਹੋ ਚੁਕੀ ਹੈ । 13 ਜੁਲਾਈ, 2024 ਨੂੰ, ਟਰੰਪ ਨੂੰ ਇੱਕ ਰੈਲੀ ਦੌਰਾਨ ਇੱਕ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਉਹ ਉਸ ਸਮੇਂ ਰਾਸ਼ਟਰਪਤੀ ਨਹੀਂ ਸਨ। ਇਹ ਹਮਲਾ ਰਾਸ਼ਟਰਪਤੀ ਚੋਣਾਂ ਤੋਂ ਸਿਰਫ਼ ਚਾਰ ਮਹੀਨੇ ਪਹਿਲਾਂ ਹੋਇਆ ਸੀ। 20 ਸਾਲਾ ਹਮਲਾਵਰ ਨੇ 400 ਫੁੱਟ ਦੀ ਦੂਰੀ ਤੋਂ ਟਰੰਪ 'ਤੇ ਅਸਾਲਟ ਰਾਈਫਲ ਨਾਲ ਗੋਲੀ ਚਲਾਈ। ਗੋਲੀ ਉਸਦੇ ਕੰਨ ਨੂੰ ਛੂਹ ਗਈ। ਟਰੰਪ ਦੀ ਸੁਰੱਖਿਆ ਲਈ ਤਾਇਨਾਤ ਸੀਕ੍ਰੇਟ ਸਰਵਿਸ ਦੇ ਸਨਾਈਪਰਾਂ ਨੇ ਹਮਲਾਵਰ ਨੂੰ ਜਲਦੀ ਹੀ ਮਾਰ ਦਿੱਤਾ।

    Next Story